टॉप न्यूज़

ਐਕਸੀਡੈਂਟ ਦੀ ਸ਼ਿਕਾਰ ਹੋਈ AAP ਵਿਧਾਇਕਾ ਛੀਨਾ ਦੀ ਸਿਹਤ ਨੂੰ ਲੈ ਕੇ ਅਪਡੇਟ ਆਇਆ ਸਾਹਮਣੇ

ਲੱਗੇ 45 ਟਾਂਕੇ

ਬੀਤੇ ਦਿਨ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚੀ। ਇਸ ਹਾਦਸੇ ਦੇ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਗੰਨਮੈਨ ਤੇ ਡਰਾਈਵਰ ਵੀ ਜ਼ਖਮੀ ਹੋ ਗਏ ਸਨ। ਪੰਜਾਬ ਵਿੱਚ ਲੁਧਿਆਣਾ ਸਾਊਥ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦਾ ਐਕਸੀਡੈਂਟ ਤੋਂ ਬਾਅਦ ਤਸਵੀਰ ਸਾਹਮਣੇ ਆਈ ਹੈ। ਉਨ੍ਹਾਂ ਦੇ ਬੁੱਲਾਂ ‘ਤੇ ਟਾਂਕੇ ਲੱਗੇ ਹਨ। ਉਹ ਘਰ ਵਿੱਚ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਹਨ। ਵਿਧਾਇਕਾ ਦਾ ਹਾਲ ਜਾਣਨ ਲਈ ਲਗਾਤਾਰ AAP ਸੀਨੀਅਰ ਲੀਡਰਸ਼ਿਪ ਦੇ ਫੋਨ ਆ ਰਹੇ ਹਨ। ਅੱਜ ਪ੍ਰਦੇਸ਼ ਲੀਡਰਸ਼ਿਪ ਵੱਲੋਂ ਕਈ ਵੱਡੇ ਨੇਤਾ ਛੀਨਾ ਦਾ ਹਾਲ ਜਾਣਨ ਉਨ੍ਹਾਂ ਦੇ ਘਰ ਪਹੁੰਚਣਗੇ।

CM ਭਗਵੰਤ ਮਾਨ ਨੇ ਵੀ ਵਿਧਾਇਕਾ ਛੀਨਾ ਦਾ ਹਾਲ ਜਾਣਿਆ ਅਤੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ। ਦੇਰ ਰਾਤ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਛੀਨਾ ਦਾ ਹਾਲ ਜਾਣਨ ਉਨ੍ਹਾਂ ਦੇ ਘਰ ਪਹੁੰਚੇ। ਫਿਲਹਾਲ ਛੀਨਾ ਬੋਲਣ ਵਿੱਚ ਅਸਮਰੱਥ ਹਨ, ਪਰ ਡਾਕਟਰਾਂ ਮੁਤਾਬਕ ਬੁੱਲਾਂ ਦੀ ਸੋਜ ਜਿਵੇਂ ਹੀ ਘਟੇਗੀ, ਉਹ ਹੌਲੀ-ਹੌਲੀ ਬੋਲਣ ਲੱਗ ਪੈਣਗੇ।

ਦਿੱਲੀ ਤੋਂ ਵਾਪਸੀ ਦੌਰਾਨ ਖਿਨੌਰੀ ਬਾਰਡਰ ਦੇ ਕੋਲ ਛੀਨਾ ਦੀ ਇਨੋਵਾ ਗੱਡੀ ਡਿਵਾਈਡਰ ਨਾਲ ਟਕਰਾਈ ਸੀ। ਇਸ ਹਾਦਸੇ ਵਿੱਚ ਵਿਧਾਇਕ ਅਤੇ ਉਹਨਾਂ ਦਾ ਗੰਨਮੈਨ ਜ਼ਖਮੀ ਹੋ ਗਏ। ਉੱਧਰ, ਛੀਨਾ ਦੇ ਗੰਨਮੈਨ ਦੇ ਵੀ ਚਿਹਰੇ ਅਤੇ ਸਿਰ ‘ਤੇ ਸੱਟਾਂ ਆਈਆਂ ਹਨ, ਪਰ ਉਸਦਾ ਬਚਾਅ ਹੋ ਗਿਆ।

ਜ਼ਖਮੀ ਹੋਏ ਲੋਕਾਂ ਨੂੰ ਪਹਿਲਾਂ ਕੈਥਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਰਾਜਿੰਦਰਪਾਲ ਕੌਰ ਛੀਨਾ 2022 ਵਿੱਚ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!