टॉप न्यूज़

ਅੰਮ੍ਰਿਤਸਰ-ਗੁਰਦਾਸਪੁਰ ‘ਚ ਇਮੀਗ੍ਰੇਸ਼ਨ ਏਜੰਟ ਦੇ ਘਰ NIA ਦੀ ਰੇਡ

ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦਾ ਸ਼ੱਕ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਸ਼ਾਸਤਰੀ ਨਗਰ ਅਤੇ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ‘ਚ ਮੰਗਲਵਾਰ ਸਵੇਰੇ NIA  ਨੇ ਇਕ ਘਰ ‘ਤੇ ਛਾਪਾ ਮਾਰਿਆ। ਅੰਮ੍ਰਿਤਸਰ ‘ਚ ਇਹ ਛਾਪਾ ਵਿਸ਼ਾਲ ਸ਼ਰਮਾ ਨਾਮਕ ਨੌਜਵਾਨ ਦੇ ਘਰ ਪਿਆ, ਜੋ ਰਣਜੀਤ ਐਵਨਿਊ ‘ਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ।

ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਨੇੜੇ ਪੈਂਦੇ ਪਿੰਡ ਚਿਤੌੜਗੜ੍ਹ ‘ਚ NIA ਵੱਲੋਂ ਸੇਵਾਮੁਕਤ ਫੌਜੀ ਕਾਕਾ ਫੌਜੀ ਉਰਫ਼ ਕਸ਼ਮੀਰ ਸਿੰਘ ਦੇ ਘਰ ‘ਤੇ ਛਾਪਾਮਾਰੀ ਕੀਤੀ ਗਈ ਹੈ। ਪਿਛਲੇ ਪੰਜ ਘੰਟਿਆਂ ਤੋਂ ਜਾਂਚ ਜਾਰੀ ਹੈ।

ਐਨਆਈਏ ਦੀ ਟੀਮ ਸਵੇਰੇ-ਸਵੇਰੇ ਇੱਥੇ ਪਹੁੰਚੀ ਅਤੇ ਘਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੌਰਾਨ ਥਾਣਾ ਪੱਧਰੀ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ ਅਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ। ਪੁਲਿਸ ਪਾਰਟੀ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਦੇ ਵਿੱਚ ਹਲਚਲ ਮੱਚ ਗਈ।

ਐਨਆਈਏ ਨੂੰ ਨੌਜਵਾਨ ਦੇ ਕਾਰੋਬਾਰ ਨਾਲ ਜੁੜੇ ਕੁਝ ਸ਼ੱਕੀ ਦਸਤਾਵੇਜ਼ ਜਾਂ ਗਤਿਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਧਿਕਾਰਕ ਪੁਸ਼ਟੀ ਜਾਂ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਮਿਲੀ।

ਦੂਜੇ ਪਾਸੇ, ਐਨਆਈਏ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਉਹਨਾਂ ਇਮੀਗ੍ਰੇਸ਼ਨ ਕੰਪਨੀਆਂ ‘ਤੇ ਨਜ਼ਰ ਰੱਖ ਰਹੀ ਹੈ ਜੋ ਗੈਰਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀਆਂ ਹਨ। ਹਾਲਾਂਕਿ ਐਨਆਈਏ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ, ਪਰ ਸੂਤਰਾਂ ਦੇ ਅਨੁਸਾਰ ਇਹ ਜਾਂਚ ਇਨ੍ਹਾਂ ਮਾਮਲਿਆਂ ਨਾਲ ਹੀ ਜੁੜੀ ਹੋਈ ਹੈ।

 

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!