
ਜਲੰਧਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਨੇ ਵੱਡੀਆਂ ਤਿਆਰੀਆਂ ਕੀਤੀਆਂ ਹਨ। ਹੁਣ ਦਿਨ ਅਤੇ ਰਾਤ ਦੌਰਾਨ ਗਸ਼ਤ ਕਰਨ ਵਾਲੀਆਂ ਪੀਸੀਆਰ (ਪੁਲਿਸ ਕੰਟਰੋਲ ਰੂਮ) ਟੀਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪੁਲਿਸ ਨੇ ਗਸ਼ਤ ਲਈ 40 ਨਵੀਆਂ ਪੀਸੀਆਰ ਗੱਡੀਆਂ ਅਤੇ 20 ਤੋਂ 25 ਪੀਸੀਆਰ ਮੋਟਰਸਾਈਕਲ ਤਾਇਨਾਤ ਕੀਤੇ ਹਨ, ਜੋ ਗਲੀਆਂ ਅਤੇ ਮੁਹੱਲਿਆਂ ਵਿੱਚ ਪਹੁੰਚਣਗੇ।
ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ੋਨ ਲਈ ਵੱਖਰੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਰਾਤ ਨੂੰ ਘੱਟੋ-ਘੱਟ 40 ਪੀਸੀਆਰ ਗੱਡੀਆਂ ਸੜਕਾਂ ‘ਤੇ ਹੋਣਗੀਆਂ। ਪੁਲਿਸ ਦਾ ਕਹਿਣਾ ਹੈ ਕਿ ਲੁੱਟ-ਖੋਹ ਕਰਨ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਬਾਹਰ ਸ਼ਰਾਬ ਪੀਣ ਅਤੇ ਸੜਕ ‘ਤੇ ਹੰਗਾਮਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਸ਼ੱਕੀ ਹਾਲਤ ਵਿੱਚ ਦੇਖਿਆ ਗਿਆ ਤਾਂ ਤੁਰੰਤ ਪੁੱਛਗਿੱਛ ਅਤੇ ਕਾਰਵਾਈ ਕੀਤੀ ਜਾਵੇਗੀ।
EDITED BY- HARLEEN KAUR




