टॉप न्यूज़

ਪੰਜਾਬ ਤੋਂ ਦਹਿਲਾ ਦੇਣ ਵਾਲੀ ਘਟਨਾ

ਪੁੱਤਰ ਨੇ ਕੈਂਚੀ ਨਾਲ ਪਿਤਾ ਦਾ ਕੀਤਾ ਕਤਲ

ਫਤਿਹਗੜ੍ਹ ਸਾਹਿਬ ਦੇ ਬੱਸੀਆਂ ਪਠਾਨਾ ਦੇ ਪਿੰਡ ਪੌਤ ਵਿੱਚ ਇਕ ਦਰਦਨਾਕ ਵਾਕਿਆ ਸਾਹਮਣੇ ਆਇਆ ਹੈ। ਇੱਥੇ ਇਕ ਪੁੱਤਰ ਨੇ ਆਪਣੇ ਹੀ ਪਿਤਾ ਦੀ ਬੇਰਹਮੀ ਨਾਲ ਕੈਂਚੀ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਦੀ ਵਜ੍ਹਾ ਸਿਰਫ਼ ਇਨ੍ਹੀ ਸੀ ਕਿ ਪੁੱਤਰ ਨੇ ਆਪਣੇ ਜਨਮਦਿਨ ‘ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗੇ ਸਨ ਪਰ ਪਿਤਾ ਉਸਨੂੰ ਸਿਰਫ਼ 1 ਹਜ਼ਾਰ ਰੁਪਏ ਦੇ ਰਹੇ ਸਨ।

ਮ੍ਰਿਤਕ ਦੀ ਪਹਿਚਾਣ ਪੌਤ ਨਿਵਾਸੀ ਪਰਮਜੀਤ ਸਿੰਘ (44) ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਸ ਦੇ ਪੁੱਤਰ ਵਰਿੰਦਰਜੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਜਿਸ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨ ‘ਤੇ ਪੁੱਤਰ ਵਰਿੰਦਰਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!