ਕਪੂਰਥਲਾ ‘ਚ ਸਾਈਬਰ ਧੋਖਾਧੜੀ ਦਾ ਪਰਦਾਫਾਸ਼
ਹੋਟਲ 'ਚੋਂ 38 ਮੁਲਜ਼ਮ ਗ੍ਰਿਫਤਾਰ, ਲੱਖਾਂ ਰੁਪਏ ਅਤੇ ਸਾਮਾਨ ਜ਼ਬਤ

ਕਪੂਰਥਲਾ ਸਾਈਬਰ ਕ੍ਰਾਈਮ ਟੀਮ ਅਤੇ ਫਗਵਾੜਾ ਪੁਲਿਸ ਨੇ ਮਿਲ ਕੇ ਇੱਕ ਵੱਡੇ ਸਾਈਬਰ ਫਰਾਡ ਰੈਕੇਟ ਦਾ ਖੁਲਾਸਾ ਕੀਤਾ ਹੈ। ਰਾਤ ਦੇ ਸਮੇਂ ਪਲਾਹੀ ਰੋਡ ‘ਤੇ ਸਥਿਤ ਇੱਕ ਹੋਟਲ ਵਿੱਚ ਛਾਪੇਮਾਰੀ ਕਰਦਿਆਂ ਪੁਲਿਸ ਨੇ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਕਾਰਵਾਈ ਡੀਐਸਪੀ ਭਾਰਤ ਭੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਕੋਲੋਂ ਲੱਖਾਂ ਰੁਪਏ ਨਕਦ ਅਤੇ ਸਾਈਬਰ ਠੱਗੀ ਨਾਲ ਜੁੜੇ ਉਪਕਰਨ ਵੀ ਬਰਾਮਦ ਕੀਤੇ ਗਏ। ਪੁਲਿਸ ਨੇ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਖਿਲਾਫ਼ ਐਫਆਈਆਰ ਦਰਜ ਕਰ ਲਈ ਹੈ ਅਤੇ ਹੋਰ ਜਾਂਚ ਜਾਰੀ ਹੈ। ਇਸ ਕਾਰਵਾਈ ਨਾਲ ਸਥਾਨਕ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵਧਿਆ ਹੈ ਅਤੇ ਸਾਈਬਰ ਧੋਖਾਧੜੀ ਨਾਲ ਨਜਿੱਠਣ ਲਈ ਪੁਲਿਸ ਦੀ ਗੰਭੀਰਤਾ ਸਾਬਤ ਹੁੰਦੀ ਹੈ।
ਛਾਪੇਮਾਰੀ ਦੌਰਾਨ ਪੁਲਿਸ ਨੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ। ਇਹ ਰੈਕੇਟ ਸਾਈਬਰ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਲੋਕ ਆਨਲਾਈਨ ਠੱਗੀ ਦੇ ਕਈ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਸਨ, ਜਿਸ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸਿਆਂ ਨੂੰ ਹੜਪਿਆ ਜਾਂਦਾ ਸੀ। ਲੈਪਟਾਪ ਅਤੇ ਮੋਬਾਈਲਾਂ ਤੋਂ ਮਿਲੀ ਜਾਣਕਾਰੀ ਅਧਾਰ ‘ਤੇ ਪੁਲਿਸ ਹੁਣ ਹੋਰ ਸ਼ਖਸਾਂ ਅਤੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਹ ਕਾਰਵਾਈ ਸਾਈਬਰ ਜਗਤ ਵਿੱਚ ਵੱਧ ਰਹੀ ਠੱਗੀ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਹੈ।
EDITED BY- HARLEEN KAUR




