
ਹਰਿਆਣਾ ਦੇ ਪਲਵਲ ਵਿੱਚ ਖੇਡ ਰਾਜ ਮੰਤਰੀ ਗੌਰਵ ਗੌਤਮ ਦੀ ਸਭਾ ਵਿੱਚ ਅਚਾਨਕ ਇੱਕ ਸਾਂਡ ਦਾਖਲ ਹੋ ਗਿਆ। ਇੱਥੇ ਪਿੰਡ ਵਾਸੀਆਂ ਦਾ ਧਰਨਾ ਖਤਮ ਕਰਨ ਆਏ ਮੰਤਰੀ, ਸਭਾ ਮਗਰੋਂ ਗੱਲਬਾਤ ਕਰਨ ਲਈ ਖੜੇ ਸਨ। ਉਸ ਸਮੇਂ ਭੂਸਰਿਆ ਹੋਇਆ ਸਾਂਡ ਤੇਜ਼ੀ ਨਾਲ ਮੰਤਰੀ ਦੀ ਟੋਲੀ ਵੱਲ ਆਇਆ। ਲੋਕਾਂ ਨੇ ਚੀਖਣਾ ਸ਼ੁਰੂ ਕੀਤਾ, “ਮੰਤਰੀ ਜੀ, ਹਟੋ-ਹਟੋ, ਬਚੋ-ਬਚੋ।”
ਸਾਂਡ ਦੇ ਇਕਦਮ ਨੇੜੇ ਆਉਣ ਨਾਲ ਮੰਤਰੀ ਵੀ ਘਬਰਾਏ ਅਤੇ ਗੱਲਬਾਤ ਛੱਡ ਕੇ ਤੁਰੰਤ ਆਪਣੀ ਗੱਡੀ ਵੱਲ ਦੌੜੇ। ਇਸ ਤੋਂ ਬਾਅਦ ਬਿਨਾਂ ਕਿਸੇ ਗੱਲ ਦੇ ਹੀ ਧਰਨਾਥਲ ਤੋਂ ਨਿਕਲ ਗਏ। ਇਸ ਤੋਂ ਪਹਿਲਾਂ ਮੰਤਰੀ ਦੇ ਸੰਬੋਧਨ ਦੌਰਾਨ ਬਿਜਲੀ ਗੁਲ ਹੋ ਗਈ ਸੀ, ਜਿਸ ਕਾਰਨ ਮੰਤਰੀ ਬਿਨਾਂ ਮਾਈਕ ਦੇ ਹੀ ਲੋਕਾਂ ਨਾਲ ਸੰਵਾਦ ਕਰਦੇ ਰਹੇ।
EDITED BY- HARLEEN KAUR



