
ਉੱਤਰ ਭਾਰਤ ਵਿੱਚ ਦਸੰਬਰ ਦੀ ਕੜਾਕੇ ਦੀ ਠੰਡ ਨੇ ਜ਼ੋਰ ਫੜ ਲਿਆ ਹੈ ਅਤੇ ਬਿਹਾਰ ਵੀ ਇਸਦੇ ਅਸਰ ਤੋਂ ਬਚਿਆ ਨਹੀਂ ਹੈ। ਸਵੇਰ ਦੀ ਭਾਰੀ ਠੰਡ ਅਤੇ ਸੰਘਣੇ ਕੋਹਰੇ ਨੂੰ ਦੇਖਦੇ ਹੋਏ ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਛੋਟੇ ਬੱਚਿਆਂ ਦੀ ਸਿਹਤ ਨੂੰ ਪਹਿਲ ਦਿੰਦਿਆਂ ਵੱਡਾ ਫੈਸਲਾ ਕੀਤਾ ਹੈ। ਵੀਰਵਾਰ ਯਾਨੀਕਿ ਅੱਜ 11 ਦਸੰਬਰ ਤੋਂ ਸਾਰੇ ਸਰਕਾਰੀ ਤੇ ਨਿੱਜੀ ਸਕੂਲ, ਪ੍ਰੀ-ਸਕੂਲ ਅਤੇ ਆਂਗਨਵਾੜੀ ਕੇਂਦਰਾਂ ਵਿੱਚ 8ਵੀਂ ਕਲਾਸ ਤੱਕ ਦੀ ਪੜ੍ਹਾਈ ਹੁਣ ਸਵੇਰੇ 8:30 ਵਜੇ ਤੋਂ ਸ਼ੁਰੂ ਹੋਕੇ ਸ਼ਾਮ 4:00 ਵਜੇ ਤੱਕ ਚੱਲੇਗੀ। ਇਹ ਨਵਾਂ ਸਮਾਂ ਇੱਕ ਹਫ਼ਤੇ ਲਈ, ਯਾਨੀ 18 ਦਸੰਬਰ 2025 ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ ਮੌਸਮ ਦੀ ਸਥਿਤੀ ਦੇ ਅਧਾਰ ‘ਤੇ ਹੋਰ ਫੈਸਲਾ ਕੀਤਾ ਜਾਵੇਗਾ।
EDITED BY- HARLEEN KAUR



