टॉप न्यूज़

ਪੰਜਾਬੀ ਗਾਇਕ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਕੁੱਝ ਦਿਨ ਪਹਿਲਾਂ ਮਾਂ ਤੁਰੀ ਜਹਾਨੋਂ...ਹੁਣ ਪਿਤਾ ਦਾ ਹੋਇਆ ਦੇਹਾਂਤ

ਪੰਜਾਬੀ ਸੰਗੀਤ ਜਗਤ ਤੋਂ ਇੱਕ ਦੁੱਖਦਾਈ ਖ਼ਬਰ ਆਈ ਹੈ। ਮਸ਼ਹੂਰ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (70) ਦਾ ਦੇਹਾਂਤ ਹੋ ਗਿਆ ਹੈ। ਪਰਿਵਾਰਕ ਸੂਤਰਾਂ ਮੁਤਾਬਕ, ਖਾਨ ਸਾਬ੍ਹ ਦੇ ਪਿਤਾ ਫਗਵਾੜਾ ਵਿੱਚ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਅਤੇ ਉਹ ਓਥੇ ਹੀ ਦਮ ਤੋੜ ਬੈਠੇ। ਇਸ ਤੋਂ ਬਾਅਦ ਖਾਨ ਸਾਬ੍ਹ ਦੇ ਪਿਤਾ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਭੰਡਾਲ ਦੋਨਾ ਲੈ ਜਾਇਆ ਗਿਆ, ਜਿੱਥੇ ਅੱਜ ਦੁਪਹਿਰ 12 ਵਜੇ ਨਮਾਜ-ਏ-ਜਨਾਜ਼ਾ ਅਦਾ ਕੀਤਾ ਜਾਵੇਗਾ।

3 ਹਫ਼ਤਿਆਂ ਦੇ ਅੰਦਰ ਮਾਤਾ ਪਰਵੀਨ ਬੇਗਮ ਅਤੇ ਹੁਣ ਪਿਤਾ ਇਕਬਾਲ ਮੁਹੰਮਦ ਦੀ ਮੌਤ ਨਾਲ ਗਾਇਕ ਅਤੇ ਉਸਦੇ ਪਰਿਵਾਰ ਵਿੱਚ ਗਹਿਰਾ ਸ਼ੋਕ ਮਾਹੌਲ ਹੈ। ਸੰਗੀਤ ਜਗਤ ਦੀਆਂ ਹਸਤੀਆਂ ਅਤੇ ਖਾਨ ਸਾਬ੍ਹ ਦੇ ਪ੍ਰਸ਼ੰਸਕਾਂ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।

ਖਾਨ ਸਾਬ੍ਹ ਦੇ ਪਿਤਾ ਦੇ ਦੇਹਾਂਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਕਿਹਾ, “ਖਾਨ ਸਾਬ੍ਹ ਦੇ ਪਿਤਾ ਬਹੁਤ ਹੀ ਮਿੱਠੇ ਸੁਭਾਵ ਦੇ ਵਿਅਕਤੀ ਸਨ, ਹਮੇਸ਼ਾ ਅੱਲਾਹ ਦੀ ਬੰਦਗੀ ਦੀਆਂ ਗੱਲਾਂ ਕਰਦੇ ਸਨ। ਅੱਲ੍ਹਾ ਤਾਲਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਨਮੋਹਨ ਵਾਰਿਸ਼ ਅਤੇ ਬੂਟਾ ਮੁਹੰਮਦ ਨੇ ਵੀ ਗਹਿਰਾ ਦੁੱਖ ਪ੍ਰਗਟਾਇਆ। ਬੂਟਾ ਮੁਹੰਮਦ ਨੇ ਕਿਹਾ, “ਖਾਨ ਸਾਬ੍ਹ ਨੂੰ ਇਹਨਾ ਵੱਡਾ ਘਾਟਾ ਹੋਇਆ ਹੈ, ਜੋ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਉਹਨਾਂ ਦੇ ਨਾਲ ਹਾਂ। ਮਾਂ-ਬਾਪ ਦਾ ਹੱਥ ਸਿਰ ਤੋਂ ਚੁੱਕਿਆ ਜਾਣਾ ਜਹਾਨ ਖਤਮ ਹੋਣ ਦੇ ਬਰਾਬਰ ਹੈ।”

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!