
ਅਗਸਤ ਦਾ ਮਹੀਨਾ ਬੱਚਿਆਂ ਲਈ ਛੁੱਟੀਆਂ ਪੱਖੋਂ ਮੌਜ ਭਰਿਆ ਰਿਹਾ। ਹੁਣ ਇਹੀ ਮੌਜ ਸਤੰਬਰ ਮਹੀਨੇ ਵੀ ਜਾਰੀ ਰਹਿਣ ਵਾਲੀ ਹੈ। ਦਰਅਸਲ ਪੰਜਾਬ ਸਰਕਾਰ ਦੇ ਸਾਲ 2026 ਦੀਆਂ ਸਰਕਾਰੀ ਛੁੱਟੀਆਂ ਦੇ ਕਲੰਡਰ ਮੁਤਾਬਕ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਸੂਚੀ ਅਨੁਸਾਰ, ਜਨਮ ਅਸ਼ਟਮੀ (ਕ੍ਰਿਸ਼ਨ ਜਨਮਾਸ਼ਟਮੀ) ਦਾ ਤਿਉਹਾਰ 4 ਸਤੰਬਰ 2026, ਦਿਨ ਸ਼ੁੱਕਰਵਾਰ ਨੂੰ ਇਕ ਸਰਕਾਰੀ ਛੁੱਟੀ (ਗੈਜ਼ਟਿਡ ਛੁੱਟੀ) ਵਜੋਂ ਮਨਾਇਆ ਜਾਵੇਗਾ। ਇਹ ਛੁੱਟੀ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸੰਸਥਾਵਾਂ ਅਤੇ ਕਾਲਜਾਂ ‘ਤੇ ਲਾਗੂ ਹੋਵੇਗੀ।
EDITED BY- HARLEEN KAUR



