
ਕਪਿਲ ਸ਼ਰਮਾ ਦਾ ਕੈਫੇ ਜਿਸ ਤੋਂ ਓਪਨ ਹੋਇਆ ਹੈ ਸੁਰਖੀਆਂ ‘ਚ ਬਣਿਆ ਹੋਇਆ ਹੈ। ਪਰ ਸੁਰਖੀਆਂ ਚ ਰਹਿਣ ਦੀ ਵਜ੍ਹਾ ਬਹੁਤ ਹੀ ਖੌਫਨਾਕ ਹੈ, ਕਿਉਂਕਿ ਬੈਕ ਟੂ ਬੈਕ ਇਸ ਕੈਫੇ ਉੱਤੇ ਫਾਇਰਿੰਗ ਹੋ ਰਹੀ ਹੈ। ਜੀ ਹਾਂ ਕਪਿਲ ਸ਼ਰਮਾ ਦੇ “ਕੈਪਸ ਕੈਫੇ” ‘ਤੇ ਇੱਕ ਵਾਰ ਫਿਰ ਗੋਲੀਆਂ ਚਲਾਈਆਂ ਗਈਆਂ ਹਨ। ਇਹ ਤੀਜੀ ਵਾਰ ਹੈ ਜਦੋਂ ਕਾਮੇਡੀਅਨ ਦੇ ਕੈਨੇਡਾ ਵਿਖੇ ਸਥਿਤ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ (ਨੇਪਾਲੀ) ਨੇ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸਨੋਈ ਗੈਂਗ ਨੇ ਹੀ ਕਪਿਲ ਦੇ ਕੈਫੇ ‘ਤੇ ਦੋ ਵਾਰ ਫਾਇਰਿੰਗ ਕਰਵਾਈ ਸੀ।
ਫਾਇਰਿੰਗ ਤੋਂ ਬਾਅਦ ਲਾਰੈਂਸ ਗੈਂਗ ਨੇ ਲਿਖਿਆ, “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਜੋ ਕੈਪਸ ਕੈਫੇ ‘ਚ ਤਿੰਨ ਵਾਰ ਫਾਇਰਿੰਗ ਹੋਈ ਹੈ, ਉਸ ਦੀ ਜ਼ਿੰਮੇਵਾਰੀ ਮੈਂ, ਕੁਲਵੀਰ ਸਿੱਧੂ ਅਤੇ ਗੋਲਡੀ ਢਿੱਲੋਂ ਲੈਂਦੇ ਹਾਂ। ਸਾਡੀ ਆਮ ਜਨਤਾ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਝਗੜਾ ਹੈ, ਉਹ ਸਾਡੇ ਤੋਂ ਦੂਰ ਰਹਿਣ। ਜੋ ਲੋਕ ਗੈਰਕਾਨੂੰਨੀ ਕੰਮ ਕਰਦੇ ਹਨ, ਲੋਕਾਂ ਤੋਂ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ, ਉਹ ਵੀ ਤਿਆਰ ਰਹਿਣ। ਜੋ ਵੀ ਬਾਲੀਵੁੱਡ ‘ਚ ਧਰਮ ਦੇ ਖ਼ਿਲਾਫ ਬੋਲਦੇ ਹਨ, ਉਹ ਵੀ ਤਿਆਰ ਰਹਿਣ। ਗੋਲੀ ਕਿਸੇ ਵੀ ਪਾਸੇ ਤੋਂ ਆ ਸਕਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।”
ਕੈਫੇ ‘ਤੇ ਘੱਟੋ-ਘੱਟ ਤਿੰਨ ਰਾਊਂਡ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਸੁੱਖਤ ਖਬਰ ਇਹ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
EDITED BY- HARLEEN KAUR




