बॉलीवुड
ਆਸਟ੍ਰੇਲੀਆ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਧਮਕੀ
KBC ਸ਼ੋਅ 'ਚ ਅਮਿਤਾਭ ਬੱਚਨ ਦੇ ਪੈਰ ਛੂਹਣ ਨੂੰ ਲੈ ਕੇ ਭੜਕਿਆ ਪੰਨੂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸਿੱਖਸ ਫਾਰ ਜਸਟਿਸ ਮੁੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦਿੱਤੀ ਗਈ ਹੈ। ਦਰਅਸਲ, ‘ਕੌਣ ਬਣੇਗਾ ਕਰੋੜਪਤੀ’ ਸ਼ੋਅ ‘ਚ ਦਿਲਜੀਤ ਨੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਦਿਲਜੀਤ ਦੋਸਾਂਝ 31 ਅਕਤੂਬਰ ਨੂੰ ਬਾਲੀਵੁੱਡ ਦੇ ਦਿੱਗਜ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ‘ਕੌਣ ਬਣੇਗਾ ਕਰੋੜਪਤੀ (KBC)-17’ ਵਿੱਚ ਹਾਟ ਸੀਟ ‘ਤੇ ਨਜ਼ਰ ਆਉਣਗੇ। ਇਸ ਐਪੀਸੋਡ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦਿਲਜੀਤ ਦੀ ਐਂਟਰੀ ਅਤੇ ਉਨ੍ਹਾਂ ਦੀ ਬਿੱਗ ਬੀ ਨਾਲ ਮੁਲਾਕਾਤ ਦਿਖਾਈ ਗਈ ਹੈ।
ਸ਼ੋਅ ਵਿੱਚ ਐਂਟਰੀ ਕਰਦੇ ਸਮੇਂ ਦਿਲਜੀਤ ਨੇ ਸਭ ਤੋਂ ਪਹਿਲਾਂ “ਮੈਂ ਹੂੰ ਪੰਜਾਬ” ਗੀਤ ਗਾਇਆ ਅਤੇ ਫਿਰ ਅਮਿਤਾਭ ਬੱਚਨ ਦੇ ਪੈਰ ਛੂਹ ਕੇ ਅਸੀਸ ਲਈ। ਇਸ ਤੋਂ ਬਾਅਦ ਬਿੱਗ ਬੀ ਦੇ ਕਹਿਣ ‘ਤੇ ਦਿਲਜੀਤ ਨੇ ‘ਖੁਦਾ ਗਵਾਹ’ ਫ਼ਿਲਮ ਦਾ ਗੀਤ ਗਾ ਕੇ ਸੁਣਾਇਆ।
EDITED BY- HARLEEN KAUR




