टॉप न्यूज़

ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੇ ਹਿਲਾਈ ਸਿਆਸਤ

ਮੋਗਾ ਵਿੱਚ ਭਾਜਪਾ ਦਫ਼ਤਰ ਪਹੁੰਚੇ ਭਾਜਪਾ ਲੀਡਰ ਕੈਪਟਨ ਅਮਰਿੰਦਰ ਸਿੰਘ। ਪਿਛਲੇ 2 ਸਾਲ ਉਹ ਸਿਹਤ ਖ਼ਰਾਬ ਹੋਣ ਕਾਰਨ ਸਰਗਰਮ ਨਹੀਂ ਸਨ, ਪਰ ਹੁਣ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆ ਗਿਆ ਹੈ। ਇਸ ਕਾਰਨ ਉਹ ਅੱਜ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ ਲਈ ਮੌਜੂਦ ਸਨ। ਇਸ ਤੋਂ ਪਹਿਲਾਂ, ਉਹ ਮੋਗਾ ਦੇ ਭਾਜਪਾ ਦਫ਼ਤਰ ਵਿੱਚ ਵੀ ਰੁਕੇ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ “ਮੋਦੀ ਦਾ ਹਰ ਤਰਫ ਡੰਕਾ ਹੈ। ਜੀਡੀਪੀ ਚਾਈਨਾ ਤੋਂ ਅੱਗੇ ਹੈ। ਭਾਰਤ ਵਿੱਚ ਭਾਜਪਾ ਦੀ ਸਰਕਾਰ ਰਹਿਣਾ ਜ਼ਰੂਰੀ ਹੈ, ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ।” ਤਰਨ ਤਾਰਨ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਓਥੇ ਨਹੀਂ ਗਏ।ਕੈਪਟਨ ਅਮਰਿੰਦਰ ਸਿੰਘ ਗੈਂਗਸਟਰਵਾਦ ਨੂੰ ਲੈ ਕੇ ਕਹਿੰਦੇ ਨਜ਼ਰ ਆਏ ਕਿ ਇਹਨਾਂ ਗੈਂਗਸਟਰਾਂ ਨੂੰ ਸਿੱਧਾ ਕਰਨ ਦੀ ਲੋੜ ਹੈ। ਅੱਜ ਗੈਂਗਸਟਰ ਖੁੱਲ੍ਹੇ ਘੁੰਮ ਰਹੇ ਹਨ, ਪਰ ਮੇਰੀ ਸਰਕਾਰ ਵੇਲੇ ਮੈਂ ਇਹਨਾਂ ਨੂੰ ਸਿੱਧੇ ਕਰ ਕੇ ਰੱਖਿਆ ਸੀ।

ਉਨ੍ਹਾਂ ਨੇ ਮਜੀਠੀਆ ਦਾ ਸਾਥ ਕਿਉਂ ਦਿੱਤਾ, ਇਸ ਬਾਰੇ ਵੀ ਖੁਲਾਸਾ ਕੀਤਾ। ਨਸ਼ੇ ਦੇ ਖਿਲਾਫ ਕਸਮ ਖਾਣ ਵਾਲੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ “ਉਨ੍ਹਾਂ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਲੈ ਕੇ ਕਿਹਾ ਸੀ ਕਿ ਨਸ਼ੇ ਦੀ ਕਮਰ ਤੋੜ ਦੇਵਾਂਗੇ, ਨਾ ਕਿ ਨਸ਼ਾ ਖਤਮ ਕਰ ਦੇਵਾਂਗਾ।”

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!