देश
ਨੀਤੀਸ਼ ਕੁਮਾਰ ਨੇ ਰਚਿਆ ਇਤਿਹਾਸ, 10ਵੀਂ ਵਾਰ ਚੁੱਕੀ CM ਦੀ ਸਹੁੰ

ਬਿਹਾਰ ਵਿਧਾਨ ਸਭਾ ਚੋਣ 2025 ਵਿੱਚ ਐੱਨ.ਡੀ.ਏ. ਦੀ ਪ੍ਰਚੰਡ ਜਿੱਤ ਤੋਂ ਬਾਅਦ, ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਯਾਨੀਕਿ 20 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਰਿਕਾਰਡ ਦਸਵੀਂ ਵਾਰ ਸਹੁੰ ਲੈ ਕੇ ਭਾਰਤੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਵਿੱਚ ਦੇਸ਼ ਦੇ ਨਾਮੀ ਰਾਜਨੀਤਿਕ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਨੀਤੀਸ਼ ਕੁਮਾਰ ਦੇ ਨਾਲ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿੰਹਾ ਨੇ ਉਪਮੁੱਖ ਮੰਤਰੀ ਵਜੋਂ ਸਹੁੰ ਲਈ, ਅਤੇ ਉਨ੍ਹਾਂ ਦੇ ਇਲਾਵਾ ਕਈ ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ।
EDITED BY- HARLEEN KAUR




