टॉप न्यूज़

ਪੰਜਾਬ ‘ਚ ਵਧਿਆ ਤਾਪਮਾਨ

ਪੰਜਾਬ ‘ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਤਾਪਮਾਨ ‘ਚ 1 ਤੋਂ 2 ਡਿਗਰੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਹਫ਼ਤੇ ‘ਚ ਤਾਪਮਾਨ ‘ਚ ਵੱਡਾ ਫਰਕ ਨਹੀਂ ਵੇਖਣ ਨੂੰ ਮਿਲੇਗਾ- ਨਾ ਇਹ ਕਾਫੀ ਵੱਧੇਗਾ ਅਤੇ ਨਾ ਹੀ ਘਟੇਗਾ। ਹਾਲਾਂਕਿ ਇਸ ਦੌਰਾਨ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਚਾਂਸ ਵੀ ਨਹੀਂ ਦਿਖ ਰਹੇ।

ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅਗਲੇ ਦੋ ਹਫ਼ਤਿਆਂ ਤੱਕ ਮੀਂਹ ਦੇ ਕੋਈ ਅਸਾਰ ਨਹੀਂ ਹਨ, ਜਿਸ ਕਾਰਨ ਮੌਸਮ ਖੁਸ਼ਕ ਰਹੇਗਾ। ਅਕਤੂਬਰ ਮਹੀਨੇ ਤੋਂ ਖਰਾਬ ਹੋਈ ਹਵਾ ਦੀ ਕੁਵਾਲਿਟੀ ਅਜੇ ਵੀ ਜਿਵੇਂ-ਦੀ-ਤਿਵੇਂ ਬਣੀ ਹੋਈ ਹੈ। ਵਾਤਾਵਰਣ ਮਾਹਿਰ ਦਾ ਕਹਿਣਾ ਹੈ ਕਿ ਹਵਾ ਦਾ ਵਹਾਅ ਘੱਟ ਹੋਣ ਕਰਕੇ ਐਅਰ-ਲਾਕ ਦੀ ਸਥਿਤੀ ਬਣ ਚੁੱਕੀ ਹੈ। ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਮੌਸਮ ਵਿਭਾਗ ਮੁਤਾਬਕ ਰਾਜ ਦੇ ਅਧਿਕਤਮ ਤਾਪਮਾਨ ‘ਚ 0.1 ਡਿਗਰੀ ਦੀ ਹਲਕਾ ਵਾਧਾ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 30.3 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 25.5 ਡਿਗਰੀ, ਲੁਧਿਆਣਾ ‘ਚ 26.9 ਡਿਗਰੀ, ਪਟਿਆਲਾ ‘ਚ 27.5 ਡਿਗਰੀ, ਪਠਾਨਕੋਟ ‘ਚ 26.5 ਡਿਗਰੀ, ਫਰੀਦਕੋਟ ‘ਚ 27 ਡਿਗਰੀ ਅਤੇ ਗੁਰਦਾਸਪੁਰ ‘ਚ 23 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਰਾਜ ਦੇ ਔਸਤ ਘੱਟ ਤੋਂ ਘੱਟ ਤਾਪਮਾਨ ‘ਚ ਕੋਈ ਵਾਧਾ-ਘਾਟ ਨਹੀਂ ਆਈ। ਫਰੀਦਕੋਟ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਰਿਹਾ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!