
ਪੰਜਾਬੀ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਵਿਦੇਸ਼ਾਂ ਦੀ ਧਰਤੀ ਉੱਤੇ ਆਪਣਾ ਲੋਹਾ ਮੰਨਵਾਇਆ ਹੈ। ਪਰ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦਾ ਮਾਨਸਿਕਤਾ ਦਾ ਪੱਧਰ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਵਿਦੇਸ਼ਾਂ ਚ ਜਾ ਕੇ ਅਜਿਹੀਆਂ ਹਰਕਤਾਂ ਕਰ ਦਿੰਦੇ ਨੇ ਜਿਸ ਨਾਲ ਪੰਜਾਬੀ ਦੀ ਅਕਸ ਨੂੰ ਢਾਹ ਲੱਗਦੀ ਹੈ। ਜੀ ਹਾਂ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਕੈਨੇਡਾ ਤੋਂ ਆਇਆ ਹੈ। ਜਿੱਥੇ ਪੰਜਾਬ ਤੋਂ ਕੈਨੇਡਾ ਆਪਣੇ ਨਵਜਾਤ ਪੋਤੇ ਨੂੰ ਦੇਖਣ ਆਏ 51 ਸਾਲਾ ਭਾਰਤੀ ਨਾਗਰਿਕ ਜਗਜੀਤ ਸਿੰਘ ਨੂੰ ਦੋ ਨਾਬਾਲਿਗ ਕੁੜੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ। ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਹੁਣ ਉਨ੍ਹਾਂ ਨੂੰ ਕੈਨੇਡਾ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਨਾਲ ਹੀ, ਉਨ੍ਹਾਂ ਨੂੰ ਕੈਨੇਡਾ ਵਿੱਚ ਮੁੜ ਦਾਖ਼ਲ ਹੋਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
EDITED BY- HARLEEN KAUR




