Uncategorized

ਨਾਰੀਅਲ ਤੇਲ ਸਰਦੀਆਂ ‘ਚ ਫੱਟੀਆਂ ਅੱਡੀਆਂ ਲਈ ਰਾਮਬਾਣ ਇਲਾਜ

– ਤੁਸੀਂ ਘਰ ਦੀਆਂ ਕੁਝ ਆਮ ਚੀਜ਼ਾਂ ਨਾਲ ਹੀ ਅੱਡੀਆਂ ਦੇ ਫਟਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਨਾਰੀਅਲ ਦਾ ਤੇਲ ਇਸ ਸਮੱਸਿਆ ਲਈ ਬਹੁਤ ਫਾਇਦਾਮੰਦ ਹੈ। ਜੇ ਇਸਨੂੰ ਢੰਗ ਨਾਲ ਲਗਾਇਆ ਜਾਵੇ, ਤਾਂ ਇਹ ਫਟੀ ਅੱਡੀਆਂ ਨੂੰ ਜਲਦੀ ਭਰ ਦਿੰਦਾ ਹੈ ਅਤੇ ਚਮੜੀ ਨੂੰ ਨਰਮ ਤੇ ਮੋਇਸਚਰਾਈਜ਼ ਕਰਦਾ ਹੈ।
– ਨਾਰੀਅਲ ਦੇ ਤੇਲ ਵਿੱਚ ਮੌਜੂਦ ਫੈਟੀ ਐਸਿਡ ਫਟੀ ਅੱਡੀਆਂ ਨੂੰ ਭਰਨ ਵਿੱਚ ਬਹੁਤ ਅਸਰਦਾਰ ਹੁੰਦੇ ਹਨ। ਪਰ ਨਾਰੀਅਲ ਦਾ ਤੇਲ ਅੱਡੀਆਂ ‘ਤੇ ਸਿੱਧਾ ਨਹੀਂ ਲਗਾਉਣਾ ਚਾਹੀਦਾ, ਇਸਨੂੰ ਹਲਕਾ ਗਰਮ ਕਰਕੇ ਲਗਾਉਣਾ ਚਾਹੀਦਾ ਹੈ।
– ਹਲਕਾ ਗਰਮ ਨਾਰੀਅਲ ਦਾ ਤੇਲ ਅੱਡੀਆਂ ‘ਤੇ ਲਗਾਕੇ ਜੁਰਾਬ ਪਹਿਨ ਲਓ। ਰਾਤ ਭਰ ਵਿੱਚ ਇਹ ਤੇਲ ਆਪਣਾ ਅਸਰ ਦਿਖਾਉਂਦਾ ਹੈ। ਜੇ ਇਹ ਨੁਸਖਾ ਰੋਜ਼ ਕੀਤਾ ਜਾਵੇ, ਤਾਂ ਫਟੀ ਅੱਡੀਆਂ ਹੌਲੀ-ਹੌਲੀ ਠੀਕ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਪੈਰਾਂ ਨੂੰ ਗਰਮ ਪਾਣੀ ਵਿੱਚ 5 ਤੋਂ 10 ਮਿੰਟ ਤੱਕ ਭਿਓਂਣ ਤੋਂ ਬਾਅਦ ਨਾਰੀਅਲ ਦਾ ਤੇਲ ਲਗਾਓਗੇ, ਤਾਂ ਅੱਡੀਆਂ ਹੋਰ ਤੇਜ਼ੀ ਨਾਲ ਭਰਨ ਲੱਗਦੀਆਂ ਹਨ।
– ਕੇਲੇ ਨੂੰ ਚੰਗੀ ਤਰ੍ਹਾਂ ਮਸਲ ਕੇ ਉਸ ਵਿੱਚ ਥੋੜ੍ਹਾ ਸ਼ਹਿਦ ਮਿਲਾਓ ਅਤੇ ਇਸ ਤਿਆਰ ਹੋਏ ਫੁੱਟ ਮਾਸਕ ਨੂੰ ਪੈਰਾਂ ‘ਤੇ 20 ਤੋਂ 25 ਮਿੰਟ ਲਈ ਲਗਾ ਕੇ ਰੱਖੋ, ਫਿਰ ਧੋ ਲਓ। ਹਫ਼ਤੇ ਵਿੱਚ 2 ਤੋਂ 3 ਵਾਰ ਇਹ ਨੁਸਖਾ ਅਜ਼ਮਾਉਣ ਨਾਲ ਫਟੀ ਅੱਡੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। ਕੇਲਾ ਅਤੇ ਸ਼ਹਿਦ ਚਮੜੀ ਨੂੰ ਫੈਟਸ, ਵਿਟਾਮਿਨ ਅਤੇ ਐਂਟੀ-ਇਨਫਲਾਮੇਟਰੀ ਗੁਣ ਪ੍ਰਦਾਨ ਕਰਦੇ ਹਨ, ਜਿਸ ਨਾਲ ਚਮੜੀ ਨਰਮ ਬਣਦੀ ਹੈ।
– ਇੱਕ ਕਟੋਰੀ ਵਿੱਚ ਪਪੀਤੇ ਨੂੰ ਮਸਲ ਕੇ ਉਸ ਵਿੱਚ ਅੱਧੇ ਨਿੰਬੂ ਦਾ ਰਸ ਮਿਲਾਓ। ਇਹ ਤਿਆਰ ਪੇਸਟ ਫਟੀ ਅੱਡੀਆਂ ‘ਤੇ ਲਗਾਓ ਅਤੇ ਕੁਝ ਸਮੇਂ ਬਾਅਦ ਧੋ ਲਓ। ਇਸ ਨਾਲ ਚਮੜੀ ਫਟਦੀ ਨਹੀਂ ਅਤੇ ਨਰਮ ਤੇ ਸਾਫ਼ ਦਿਖਾਈ ਦਿੰਦੀ ਹੈ।
– ਫਟੀ ਅੱਡੀਆਂ ‘ਤੇ ਸਭ ਤੋਂ ਜ਼ਿਆਦਾ ਅਸਰਦਾਰ ਨੁਸਖਿਆਂ ‘ਚੋਂ ਇੱਕ ਹੈ ਗਲਿਸਰਿਨ। ਪਰ ਇਸਨੂੰ ਸਿੱਧਾ ਅੱਡੀਆਂ ‘ਤੇ ਨਹੀਂ ਲਗਾਉਣਾ ਚਾਹੀਦਾ, ਸਗੋਂ ਇਸ ਵਿੱਚ ਬਰਾਬਰ ਮਾਤਰਾ ਵਿੱਚ ਗੁਲਾਬਜਲ ਮਿਲਾਕੇ ਚਮੜੀ ‘ਤੇ ਲਗਾਓ। ਇਹ ਨੁਸਖਾ ਰੋਜ਼ਾਨਾ ਰਾਤ ਨੂੰ ਅਜ਼ਮਾਇਆ ਜਾ ਸਕਦਾ ਹੈ। ਗਲਿਸਰਿਨ ਅਤੇ ਗੁਲਾਬਜਲ ਚਮੜੀ ‘ਤੇ ਤੇਜ਼ੀ ਨਾਲ ਅਸਰ ਕਰਦੇ ਹਨ ਅਤੇ ਅੱਡੀਆਂ ਨੂੰ ਨਰਮ ਤੇ ਨਮੀ ਵਾਲੀ ਬਣਾਉਂਦੇ ਹਨ।
– ਇਹ ਨੁਸਖਾ ਵੀ ਫਟੀ ਅੱਡੀਆਂ ‘ਤੇ ਬਹੁਤ ਅਸਰਦਾਰ ਹੈ। ਅਨਾਨਾਸ ਦਾ ਛਿਲਕਾ ਕੁਦਰਤੀ ਐਕਸਫੋਲੀਏਟਰ ਵਾਂਗ ਕੰਮ ਕਰਦਾ ਹੈ ਅਤੇ ਚਮੜੀ ਨੂੰ ਹਾਈਡ੍ਰੇਟ ਕਰਨ ਵਿੱਚ ਮਦਦ ਕਰਦਾ ਹੈ। ਅਨਾਨਾਸ ਦੇ ਛਿਲਕੇ ਨੂੰ ਕੱਟ ਕੇ ਅੱਡੀਆਂ ‘ਤੇ ਲਗਾਓ ਅਤੇ ਉਸਦੇ ਉੱਪਰ ਜੁਰਾਬ ਪਹਿਨ ਲਓ। ਇਸਨੂੰ ਇੱਕ ਤੋਂ ਡੇਢ ਘੰਟਾ ਜਾਂ ਫਿਰ ਰਾਤ ਭਰ ਪੈਰਾਂ ‘ਤੇ ਲਗਾ ਰੱਖੋ। ਹਫ਼ਤੇ ਭਰ ਇਹ ਨੁਸਖਾ ਕਰਨ ਨਾਲ ਫਟੀ ਅੱਡੀਆਂ ਭਰਣ ਲੱਗਦੀਆਂ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!