
ਕੈਨੇਡਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਡੈਲਟਾ ਸ਼ਹਿਰ ਵਿੱਚ ਲੁਧਿਆਣਾ ਦੀ ਇਕ ਔਰਤ ਦੀ ਬੇਰਹਿਮੀ ਹੱਤਿਆ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਹੱਤਿਆ ਉਸਦੇ ਦਿਓਰ ਨੇ ਹੀ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਨੇ ਪਹਿਲਾਂ ਕਾਰ ਦਾ ਐਕਸੀਟੈਂਡ ਕੀਤਾ ਅਤੇ ਬਾਅਦ ਵਿੱਚ ਉਸਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਦੇਵਰ ਗੁਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰਨ ਵਾਲੀ ਔਰਤ ਮਨਦੀਪ ਕੌਰ ਲੁਧਿਆਣਾ ਦੇ ਗੁੱਜਰਵਾਲ ਦੀ ਰਹਿਣ ਵਾਲੀ ਸੀ, ਜਦਕਿ ਗੁਰਜੋਤ ਸਿੰਘ ਸਿਧਵਾਂ ਬੇਟ, ਲੋਧੀਵਾਲ ਪਿੰਡ ਦਾ ਨਿਵਾਸੀ ਹੈ। ਦੋਵੇ ਕੈਨੇਡਾ ਵਿੱਚ PR ਸਨ। ਹਾਲਾਂਕਿ, ਅਜੇ ਤੱਕ ਹੱਤਿਆ ਦੇ ਕਾਰਣ ਦਾ ਪਤਾ ਨਹੀਂ ਲੱਗਿਆ ਹੈ।
ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਿਓਰ ਨੇ ਹੀ ਭਾਬੀ ਦਾ ਕਤਲ ਕੀਤਾ ਹੈ। ਡੈਲਟਾ ਪੁਲਿਸ ਨੇ ਹੁਣ ਮੁਲਜ਼ਮ ਦੇ ਖਿਲਾਫ ਸਖ਼ਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
EDITED BY- HARLEEN KAUR




