टॉप न्यूज़

ਪੰਜਾਬ ਕਾਂਗਰਸ ਪ੍ਰਧਾਨ Raja Warring ਦਾ ਇਕ ਹੋਰ ਨਵਾਂ ਵਿਵਾਦ

ਕਿਹਾ- ਗੈਂਗਸਟਰਾਂ ਦੇ ਪਰਿਵਾਰਾਂ ‘ਤੇ ਵੀ ਗੰਭੀਰ ਧਾਰਾਵਾਂ ਤਹਿਤ ਕਤਲ ਦਾ ਪਰਚਾ ਹੋਣਾ ਚਾਹੀਦਾ ਦਰਜ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਇੱਕ ਬਿਆਨ ਨੇ ਸਿਆਸੀ ਮਾਹੌਲ ਵਿੱਚ ਦੂਧੇਲ਼ੇ ਪੈਦਾ ਕਰ ਦਿੱਤੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਗੈਂਗਸਟਰਾਂ ਦੇ ਪਰਿਵਾਰਾਂ ‘ਤੇ ਵੀ ਗੰਭੀਰ ਧਾਰਾਵਾਂ ਤਹਿਤ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਗੈਂਗਸਟਰਾਂ ਦੇ ਮਾਤਾ-ਪਿਤਾ, ਚਾਚਾ, ਮਾਮਾ ਅਤੇ ਦਾਦਾ-ਦਾਦੀ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

ਇਸ ਬਿਆਨ ‘ਤੇ ਭਾਜਪਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ ਜੁਰਮ ਕਰਨ ਵਾਲਾ ਹੀ ਦੋਸ਼ੀ ਹੁੰਦਾ ਹੈ, ਪਰ ਉਸਦੇ ਪਰਿਵਾਰ ਨੂੰ ਕਿਸੇ ਗੁਨਾਹ ਲਈ ਨਹੀਂ ਸਜ਼ਾ ਮਿਲ ਸਕਦੀ। ਭਾਜਪਾ ਨੇ ਰਾਜਾ ਵੜਿੰਗ ਨੂੰ ਸੰਵਿਧਾਨ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਅਤੇ ਕਿਹਾ ਕਿ ਉਹ ਸੰਵਿਧਾਨ ਬਦਲਣ ਦੀ ਕੋਸ਼ਿਸ਼ ਨਾ ਕਰਨ।

ਭਾਜਪਾ ਨੇ ਅਗਲੇ ਕਦਮ ਵਿੱਚ ਕਿਹਾ ਕਿ ਜੇ 84 ਨਸਲਕੁਸ਼ੀ ਲਈ ਪੂਰੇ ਗਾਂਧੀ ਪਰਿਵਾਰ ‘ਤੇ ਕਾਰਵਾਈ ਹੋ ਸਕਦੀ ਹੈ, ਤਾਂ ਪਹਿਲਾਂ ਰਾਜੀਵ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਵੀ 302 ਧਾਰਾ ਤਹਿਤ ਪਰਚਾ ਦਰਜ ਕਰਵਾਇਆ ਜਾਵੇ।

ਇਹ ਬਿਆਨ ਸਿਆਸੀ ਪਾਰਟੀਆਂ ਵਿੱਚ ਵਿਵਾਦ ਦਾ ਕਾਰਣ ਬਣਿਆ ਹੈ ਅਤੇ ਇਸ ‘ਤੇ ਅਗਲੇ ਦਿਨਾਂ ਵਿੱਚ ਵੱਡੀ ਚਰਚਾ ਹੋਣ ਦੀ ਉਮੀਦ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!