टॉप न्यूज़

ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ

ਇਸ ਨਾਮੀ ਆਗੂ ਨੇ BJP ਦਾ ਫੜਿਆ ਪੱਲਾ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਗੂਆਂ ਦੇ ਸਿਆਸੀ ਰੰਗ ਦੇਖਣ ਨੂੰ ਮਿਲ ਰਹੇ ਹਨ। ਜੀ ਹਾਂ ਬਹੁਤ ਸਾਰੇ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦਾ ਰੁਖ ਕਰ ਰਹੇ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਕਾਂਗਰਸ ਦੇ ਦਰਜਨਾਂ ਨੇਤਾ BJP ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਵਿੱਚ ਪਿੰਡ ਜੱਸੋਵਾਲ (ਪਟਿਆਲਾ ਦਿਹਾਤੀ) ਤੋਂ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਅਤੇ ਪੰਚ ਹਰਦੀਪ ਸਿੰਘ, ਬਲੌਕ-1 (ਪਟਿਆਲਾ ਦਿਹਾਤੀ) ਦੇ ਪ੍ਰਧਾਨ ਚਮਕੌਰ ਸਿੰਘ ਅਤੇ ਤਰਖੇੜੀ (ਨਾਭਾ) ਤੋਂ ਜਗਵੀਰ ਸਿੰਘ ਅਤੇ ਹਰਵਿੰਦਰ ਸਿੰਘ ਸ਼ਾਮਿਲ ਹਨ। ਇਹ ਸਾਰੇ ਨੇਤਾ BJP ਦੀ ਮੈਂਬਰਸ਼ਿਪ ਲੈ ਚੁੱਕੇ ਹਨ।

ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਜੈਇੰਦਰਾ ਕੌਰ ਨੇ ਨਵੇਂ ਨੇਤਾਵਾਂ ਨੂੰ ਪਾਰਟੀ ਦਾ ਸਿਰੋਪਾ ਪਹਿਨਾ ਕੇ ਭਾਜਪਾ ਪਰਿਵਾਰ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਸ਼ਾਮਲ ਹੋਣ ਨੂੰ ਜ਼ਮੀਨੀ ਪੱਧਰ ਤੇ ਕਾਂਗਰਸ ਲਈ ਇੱਕ ਵੱਡਾ ਝਟਕਾ ਅਤੇ ਭਾਜਪਾ ਲਈ ਮਜ਼ਬੂਤੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਮਹਿਲਾ ਮੋਰਚੇ ਦੀ ਪ੍ਰਧਾਨ ਜੈਇੰਦਰਾ ਕੌਰ ਵੱਲੋਂ ਪਟਿਆਲਾ ਦਿਹਾਤੀ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ ਪਿੰਡ ਚਲੇਲਾ ਤੋਂ ਉਮੀਦਵਾਰ ਯੁਵਰਾਜ ਸ਼ਰਮਾ, ਪਿੰਡ ਮੰਡੌਰ ਤੋਂ ਕਰਮਜੀਤ ਕੌਰ ਦੇ ਨਾਮ ਸ਼ਾਮਲ ਹਨ।

ਬਲਾਕ ਕਮੇਟੀ ਲਈ ਪਿੰਡ ਜੱਸੋਵਾਲ ਤੋਂ ਜਰਨੈਲ ਕੌਰ, ਮੰਡੌਰ ਤੋਂ ਕੁਲਵੰਤ ਸਿੰਘ, ਕੇਦੂਪੁਰ ਤੋਂ ਸਿੰਮੋ ਦੇਵੀ, ਅਜਨੌਦਾ ਕਲਾਂ ਤੋਂ ਜਸਬੀਰ ਕੌਰ, ਆਲੌਵਾਲ ਤੋਂ ਰਾਜਵਿੰਦਰ ਕੌਰ, ਹਿਆਣਾ ਤੋਂ ਅੰਮ੍ਰਿਤਪਾਲ ਕੌਰ, ਬਾਬੂ ਸਿੰਘ ਕਾਲੋਨੀ ਤੋਂ ਮਨਪ੍ਰੀਤ ਸਿੰਘ, ਰੋਹਟੀ ਛਾਨਾ ਤੋਂ ਚਮਕੌਰ ਸਿੰਘ, ਲੰਗ ਤੋਂ ਭਗਵਾਨ ਸਿੰਘ, ਦੰਦਰਾਲਾ ਖਰੌੜ ਤੋਂ ਬੇਅੰਤ ਕੌਰ, ਚਲੇਲਾ ਤੋਂ ਜਸਵਿੰਦਰ ਕੌਰ, ਰਣਜੀਤ ਨਗਰ ਤੋਂ ਰਫਲਾ ਬੇਗਮ, ਸਿਉਣਾ ਤੋਂ ਗੁਰਦਾਸ ਸਿੰਘ, ਫੱਗਣ ਮਾਜਰਾ ਤੋਂ ਤਰਸੇਮ ਸਿੰਘ ਅਤੇ ਬਾਰਨ ਤੋਂ ਲਖਵਿੰਦਰ ਸਿੰਘ ਸਮੇਤ ਹੋਰ ਕਈ ਨਾਮ ਸ਼ਾਮਿਲ ਹਨ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੁਕਾ, ਸਤਬੀਰ ਖਟਰਾ, ਅਤੁਲ ਜੋਸ਼ੀ, ਬਰੀੰਦਰ ਬਿੱਟੂ, ਮੰਡਲ ਪ੍ਰਧਾਨ ਗੁਰਭਜਨ ਲਚਕਾਨੀ ਅਤੇ ਮੰਡਲ ਪ੍ਰਧਾਨ ਗੁਰਧਿਆਨ ਸਿੰਘ ਆਦਿ ਮੌਜੂਦ ਸਨ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!