टॉप न्यूज़

ਕਾਲ ਬਣ ਲੋਕਾਂ ਤੇ ਚੜ੍ਹੀ ਬੇਕਾਬੂ ਬੱਸ

7 ਲੋਕ ਦਰੜੇ, 1 ਦੀ ਮੌਤ

ਲੁਧਿਆਣਾ ’ਚ ਬੱਸ ਅੱਡੇ ਨੇੜੇ ਇੱਕ ਬੇਕਾਬੂ ਬੱਸ ਨੇ ਭੀੜ ਵਿੱਚ ਦਾਖਲ ਹੋ ਕੇ ਕਈ ਲੋਕਾਂ ਨੂੰ ਕੁਚਲ ਦਿੱਤਾ। ਤੇਜ਼ ਰਫ਼ਤਾਰ ਬੱਸ ਨੇ ਸਭ ਤੋਂ ਪਹਿਲਾਂ ਇੱਕ ਈ-ਰਿਕਸ਼ਾ ਅਤੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ। ਇਸ ਨਾਲ ਬਾਈਕ ਸਵਾਰ ਅਤੇ ਈ-ਰਿਕਸ਼ਾ ਕੋਲ ਖੜ੍ਹੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ।

ਹਾਦਸੇ ’ਚ 7 ਲੋਕ ਜ਼ਖਮੀ ਹੋਏ। ਇਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਕ ਮਾਂ-ਧੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਅਤੇ ਇੱਕ ਔਰਤ ਦੀ ਟੰਗ ਟੁੱਟ ਗਈ। ਇੱਕ ਨੌਜਵਾਨ ਦੇ ਹੱਥ ਤੇ ਪੈਰ ’ਚ ਵੀ ਗੰਭੀਰ ਸੱਟਾਂ ਆਈਆਂ ਹਨ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਬੱਸ ਦੇ ਬ੍ਰੇਕ ਫੇਲ ਹੋਣ ਦੀ ਸੰਭਾਵਨਾ ਸਾਹਮਣੇ ਆਈ ਹੈ। ਹਾਲਾਂਕਿ ਡਰਾਈਵਰ ਨੂੰ ਕਾਬੂ ਕਰਨ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਸਹੀ ਕਾਰਨ ਪਤਾ ਲੱਗੇਗਾ।

ਮੌਕੇ ’ਤੇ ਮੌਜੂਦ ਟ੍ਰੈਫਿਕ ਪੁਲਿਸ ਕਰਮਚਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਸ ਨੰਗਲ ਵੱਲੋਂ ਆ ਰਹੀ ਸੀ। ਜਦੋਂ ਬੱਸ ਬੱਸ ਅੱਡੇ ਕੋਲ ਪਹੁੰਚੀ ਤਾਂ ਸਭ ਤੋਂ ਪਹਿਲਾਂ ਇਸ ਨੇ ਇੱਕ ਬਾਈਕ ਨੂੰ ਟੱਕਰ ਮਾਰੀ। ਇਸ ਟੱਕਰ ਨਾਲ ਬਾਈਕ ਸਵਾਰ ਦੂਰ ਜਾ ਡਿੱਗਿਆ ਅਤੇ ਬਾਈਕ ਵੀ ਟੁੱਟ ਗਈ। ਅੱਗੇ ਚੱਲ ਕੇ ਬੱਸ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਨਾਲ ਈ-ਰਿਕਸ਼ਾ ਦੇ ਕੋਲ ਖੜ੍ਹੇ ਲੋਕ ਹੇਠਾਂ ਆ ਗਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ।

ਪੁਲਿਸ ਕਰਮਚਾਰੀ ਨੇ ਦੱਸਿਆ ਕਿ ਟੱਕਰਾਂ ਤੋਂ ਬਾਅਦ ਬੱਸ ਫੁੱਟਪਾਥ ’ਤੇ ਚੜ੍ਹ ਕੇ ਜਾ ਰੁਕੀ। ਜਿਵੇਂ ਹੀ ਬੱਸ ਰੁਕੀ, ਇਸ ਦਾ ਡਰਾਈਵਰ ਜਸਵੰਤ ਸਿੰਘ ਮੌਕੇ ਤੋਂ ਭੱਜ ਗਿਆ। ਲੋਕਾਂ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਥ ਨਹੀਂ ਆਇਆ। ਬੱਸ ਵਿੱਚ ਸਵਾਰੀਆਂ ਵੀ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਕਿ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਹੋਇਆ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!