Uncategorized

ਪ੍ਰਦੂਸ਼ਣ ਕਾਰਨ ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਲਈ ਆਸਾਨ ਘਰੇਲੂ ਨੁਸਖੇ

ਇੱਕ ਬਰਤਨ ‘ਚ ਗਰਮ ਪਾਣੀ ਲਓ, ਉਸ ਵਿੱਚ ਪੁਦੀਨੇ ਦੇ ਤੇਲ ਦੀਆਂ 2-3 ਬੂੰਦਾਂ ਪਾ ਕੇ ਭਾਫ ਲਓ। ਸਿਰ ‘ਤੇ ਤੌਲੀਆ ਰੱਖ ਕੇ 5-10 ਮਿੰਟ ਤੱਕ ਭਾਫ਼ ਲੈਣ ਨਾਲ ਗਲੇ ਅਤੇ ਨੱਕ ਦੇ ਰਸਤੇ ਖੁੱਲ੍ਹਦੇ ਹਨ, ਜਿਸ ਨਾਲ ਪ੍ਰਦੂਸ਼ਣ ਦੇ ਫਸੇ ਕਣ ਬਾਹਰ ਨਿਕਲਦੇ ਹਨ। ਇਹ ਸੁੱਕੀ ਖੰਘ ਅਤੇ ਗਲੇ ਦੀ ਖਰਾਸ਼ ਵਿੱਚ ਤੁਰੰਤ ਆਰਾਮ ਦਿੰਦਾ ਹੈ।
ਘਰ ਦੇ ਅੰਦਰ ਵੀ ਗਲੇ ਵਿੱਚ ਖਰਾਸ਼, ਜਲਣ ਅਤੇ ਖੰਘ ਦੀ ਸਮੱਸਿਆ ਬਣੀ ਰਹਿੰਦੀ ਹੈ। ਅਜਿਹੇ ਵਿੱਚ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਕੁਦਰਤੀ ਅਤੇ ਘਰੇਲੂ ਉਪਾਅ ਕਾਰਗਰ ਸਾਬਤ ਹੋ ਸਕਦੇ ਹਨ।

ਗਰਮ ਪਾਣੀ ਤੇ ਨਮਕ ਦੇ ਗਰਾਰੇ ਗਲੇ ਦੀ ਖਰਾਸ਼ ਲਈ ਸਭ ਤੋਂ ਆਸਾਨ ਅਤੇ ਭਰੋਸੇਮੰਦ ਘਰੇਲੂ ਉਪਾਅ ਹਨ। ਇੱਕ ਕੱਪ ਗਰਮ ਪਾਣੀ ਵਿੱਚ ਇੱਕ ਚੌਥਾਈ ਚਮਚ ਨਮਕ ਮਿਲਾ ਕੇ ਦਿਨ ਵਿੱਚ 2–3 ਵਾਰ ਗਰਾਰੇ ਕਰਨ ਨਾਲ ਗਲੇ ਦੀ ਸੋਜ ਘੱਟ ਹੁੰਦੀ ਹੈ। ਨਮਕ ਦੇ ਗੁਣ ਗਲੇ ਨੂੰ ਸਾਫ਼ ਕਰਦੇ ਹਨ, ਜਦਕਿ ਗਰਮ ਪਾਣੀ ਗਲੇ ਨੂੰ ਆਰਾਮ ਦਿੰਦਾ ਹੈ ਅਤੇ ਬਲਗਮ ਨੂੰ ਪਤਲਾ ਕਰਨ ਵਿੱਚ ਮਦਦ ਕਰਦਾ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ‘ਚ ਅੱਧਾ ਚਮਚ ਹਲਦੀ ਪਾਊਡਰ ਮਿਲਾ ਕੇ ਪੀਓ। ਹਲਦੀ ਵਿੱਚ ਕਰਕਿਊਮਿਨ ਹੁੰਦਾ ਹੈ, ਜੋ ਕਿ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਹੈ। ਇਹ ਗਲੇ ਵਿੱਚ ਜਲਣ ਘੱਟ ਕਰਦਾ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ।
ਸ਼ਹਿਦ ਕੁਦਰਤੀ ਐਂਟੀਬਾਇਓਟਿਕ ਹੈ ਤਾਂ ਅਦਰਕ ਐਂਟੀ-ਇਨਫਲੇਮੇਟਰੀ ਹੈ। ਇੱਕ ਛੋਟਾ ਟੁਕੜਾ ਅਦਰਕ ਪੀਸ ਕੇ ਉਸਨੂੰ ਇੱਕ ਚਮਚ ਸ਼ਹਿਦ ਵਿੱਚ ਮਿਲਾਓ ਅਤੇ ਦਿਨ ਵਿੱਚ ਦੋ ਵਾਰ ਖਾਓ। ਇਸ ਤੋਂ ਇਲਾਵਾ ਅਦਰਕ ਦੀ ਚਾਹ ਬਣਾ ਕੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਇਹ ਕੌਂਬੋ ਗਲੇ ਦੀ ਖਰਾਸ਼ ਨੂੰ ਸ਼ਾਂਤ ਕਰਦਾ ਹੈ ਅਤੇ ਪ੍ਰਦੂਸ਼ਣ ਕਾਰਨ ਜਮ੍ਹਾਂ ਹੋਏ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
10-12 ਤੁਲਸੀ ਦੇ ਪੱਤੇ, 5-6 ਕਾਲੀ ਮਿਰਚ ਦੇ ਦਾਣੇ ਅਤੇ ਇੱਕ ਚਮਚ ਮੁਲੱਠੀ ਨੂੰ ਦੋ ਕੱਪ ਪਾਣੀ ਵਿੱਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਛਾਣ ਕੇ ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ। ਤੁਲਸੀ ਇਮਿਊਨਿਟੀ ਵਧਾਉਂਦੀ ਹੈ, ਕਾਲੀ ਮਿਰਚ ਬਲਗਮ ਘੱਟ ਕਰਦੀ ਹੈ ਅਤੇ ਮੁਲੱਠੀ ਗਲੇ ਦੀ ਖਰਾਸ਼ ਵਿੱਚ ਆਰਾਮ ਦਿੰਦੀ ਹੈ। ਪ੍ਰਦੂਸ਼ਣ ਕਾਰਨ ਹੋਣ ਵਾਲੀ ਜਲਣ ਵਿੱਚ ਇਹ ਕਾੜ੍ਹਾ ਰਾਮਬਾਣ ਵਾਂਗ ਕੰਮ ਕਰਦਾ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!