टॉप न्यूज़
ਫਤਿਹਗੜ੍ਹ ਸਾਹਿਬ ਜਾਂਦੇ ਸ਼ਰਧਾਲੂਆਂ ਦੀ ਪਲਟੀ ਟਰਾਲੀ

ਨਾਭਾ ਵਿਖੇ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਲਈ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਅਚਾਨਕ ਪਲਟ ਗਈ। ਹਾਦਸਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਨੇੜੇ ਵਾਪਰਿਆ। ਟਰਾਲੀ ਵਿੱਚ ਕਰੀਬ 10 ਸ਼ਰਧਾਲੂ ਸਵਾਰ ਸਨ, ਜੋ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸਨ।
ਜਾਣਕਾਰੀ ਮੁਤਾਬਕ ਜਦੋਂ ਟਰਾਲੀ ਚਾਲਕ ਟਰੱਕ ਨੂੰ ਕਰਾਸ ਕਰ ਰਿਹਾ ਸੀ, ਉਸ ਵੇਲੇ ਪਿੱਛੋਂ ਆ ਰਹੀ ਇਕ ਪਿਕਅਪ ਗੱਡੀ ਟਰਾਲੀ ਦੇ ਟੋਚਨ ਨਾਲ ਜੁੜੀ ਹੋਈ ਸੀ। ਜਿਵੇਂ ਹੀ ਪਿਕਅਪ ਗੱਡੀ ਬਰਾਬਰ ਆਈ, ਟਰਾਲੀ ਚਾਲਕ ਵੱਲੋਂ ਅਚਾਨਕ ਬਰੇਕ ਲਗਾਈ ਗਈ, ਜਿਸ ਕਾਰਨ ਟਰਾਲੀ ਸੰਤੁਲਨ ਖੋ ਬੈਠੀ ਅਤੇ ਇਕਦਮ ਪਲਟ ਗਈ। ਹਾਦਸੇ ਤੋਂ ਬਾਅਦ ਟਰਾਲੀ ਰੋਂਗ ਸਾਈਡ ‘ਤੇ ਚਲੀ ਗਈ ਅਤੇ ਟਰਾਲੀ ਵਿੱਚ ਪਿਆ ਸਾਰਾ ਸਮਾਨ ਸੜਕ ‘ਤੇ ਖਿਲਰ ਗਿਆ। ਇਸ ਦੌਰਾਨ ਟਰੈਕਟਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।
ਇਸ ਹਾਦਸੇ ਵਿੱਚ ਕਰੀਬ ਚਾਰ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਟਰਾਲੀ ਚਾਲਕ ਲਖਬੀਰ ਸਿੰਘ ਦੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਟਾਂਕੇ ਲਗਾਏ ਗਏ ਹਨ। ਸਾਰੇ ਜ਼ਖ਼ਮੀ ਸ਼ਰਧਾਲੂਆਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
EDITED BY- HARLEEN KAUR




