टॉप न्यूज़

ਪੰਜਾਬ ’ਚ DSP ਸਸਪੈਂਡ

ਇਸ ਵਜ੍ਹਾ ਕਰਕੇ DGP ਵੱਲੋਂ ਕੀਤੀ ਗਈ ਵੱਡੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ

ਪੰਜਾਬ ਪੁਲਿਸ ਵਿਭਾਗ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ, ਜਿਸ ਕਰਕੇ ਮਹਿਕਮੇ ‘ਚ ਹਲਚਲ ਮੱਚ ਗਈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਵੱਡੀ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਦੇ ਡੀ.ਐਸ.ਪੀ. ਹੈੱਡਕੁਆਰਟਰ ਬਬਨਦੀਪ ਸਿੰਘ ਨੂੰ ਸੇਵਾਵਾਂ ਤੋਂ ਨਿਲੰਬਿਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਹੀ ਬਬਨਦੀਪ ਸਿੰਘ ਦਾ ਤਬਾਦਲਾ ਜਲੰਧਰ ਤੋਂ ਕਰਕੇ ਉਹਨਾਂ ਨੂੰ ਡੀ.ਐਸ.ਪੀ. ਹੁਸ਼ਿਆਰਪੁਰ ਤਾਇਨਾਤ ਕੀਤਾ ਗਿਆ ਸੀ।

ਡੀ.ਜੀ.ਪੀ. ਦਫ਼ਤਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਡੀ.ਐਸ.ਪੀ. ਬਬਨਦੀਪ ਨੇ ਪਟਿਆਲਾ ਲਾਅ ਯੂਨੀਵਰਸਿਟੀ ਵਿੱਚ ਆਪਣੇ ਇੱਕ ਕੋਰਸ ਦੌਰਾਨ ਕੁਝ ਪੁਲਿਸ ਅਫ਼ਸਰਾਂ ਨਾਲ ਗਲਤ ਵਰਤਾਓ ਕੀਤਾ ਸੀ, ਜਿਸ ਬਾਰੇ ਡੀ.ਜੀ.ਪੀ. ਕੋਲ ਕਈ ਸ਼ਿਕਾਇਤਾਂ ਆਈਆਂ ਸਨ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!