ਵਾਲਾਂ ਲਈ ਵਿਟਾਮਿਨ E ਦਾ ਕੈਪਸੂਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਈ ਲੋਕ ਇਸਦਾ ਇਸਤੇਮਾਲ ਤਾਂ ਕਰਦੇ ਹਨ, ਪਰ ਸਹੀ ਤਰੀਕਾ ਨਾ ਪਤਾ ਹੋਣ ਕਰਕੇ ਉਹ ਇਸਦੇ ਪੂਰੇ ਫਾਇਦੇ ਨਹੀਂ ਲੈ ਪਾਉਂਦੇ। ਜੇ ਤੁਸੀਂ ਵੀ ਇਹ ਨਹੀਂ ਚਾਹੁੰਦੇ, ਤਾਂ ਤੁਹਾਨੂੰ ਵਿਟਾਮਿਨ E ਕੈਪਸੂਲ ਨੂੰ ਸਹੀ ਢੰਗ ਨਾਲ ਵਰਤਣਾ ਆਉਣਾ ਚਾਹੀਦਾ ਹੈ। - ਵਿਟਾਮਿਨ E ਨੂੰ ਮਾਸਕ ਵਜੋਂ ਲਗਾਉਣ ਲਈ ਨਾਰੀਅਲ ਦਾ ਤੇਲ, ਦਹੀਂ ਅਤੇ ਐਲੋਵੈਰਾ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਕਟੋਰੀ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਮਾਸਕ ਤਿਆਰ ਕਰੋ। ਹੁਣ ਇਸ ਮਾਸਕ ਨੂੰ ਵਾਲਾਂ ਅਤੇ ਜੜ੍ਹਾਂ ‘ਚ ਲਗਾਓ। ਕਰੀਬ 30 ਮਿੰਟ ਤੱਕ ਲਗਾ ਰਹਿਣ ਦਿਓ, ਫਿਰ ਵਾਲ ਧੋ ਲਓ। - ਸਿਰਫ਼ ਵਿਟਾਮਿਨ E ਦਾ ਕੈਪਸੂਲ ਲਗਾਉਣਾ ਵੀ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਰਕੀਟ ਤੋਂ ਕੈਪਸੂਲ ਖਰੀਦੋ, ਉਹਨੂੰ ਕਟੋਰੀ ‘ਚ ਕੱਢੋ ਅਤੇ ਬ੍ਰਸ਼ ਜਾਂ ਉਂਗਲਾਂ ਦੀ ਮਦਦ ਨਾਲ ਵਾਲਾਂ ‘ਤੇ ਲਗਾਓ। ਖ਼ਾਸ ਕਰਕੇ ਦੋਮੂੰਹੇ ਵਾਲਾਂ ‘ਤੇ ਇਸਨੂੰ ਰਾਤ ਭਰ ਲਈ ਲਗਾ ਕੇ ਰੱਖੋ ਅਤੇ ਚੰਗੀ ਤਰ੍ਹਾਂ ਮਾਲਿਸ਼ ਕਰੋ, ਤਾਂ ਜੋ ਫਾਇਦਾ ਦੋਗੁਣਾ ਮਿਲੇ। - ਆਪਣੇ ਰੋਜ਼ਾਨਾ ਵਰਤੋਂ ਵਾਲੇ ਤੇਲ ‘ਚ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਵੀ ਲਗਾ ਸਕਦੇ ਹੋ। ਇਸਦੇ ਲਈ ਇੱਕ ਜਾਂ ਦੋ ਕੈਪਸੂਲ ਤੇਲ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਰਾਤ ਭਰ ਵਾਲਾਂ ‘ਚ ਲਗਾ ਕੇ ਰੱਖੋ। ਇਸ ਨਾਲ ਵਾਲ ਮਜ਼ਬੂਤ ਬਣਦੇ ਹਨ। ਵਿਟਾਮਿਨ E ਕੈਪਸੂਲ ਵਾਲਾਂ ਲਈ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ। ਇਹ ਵਾਲਾਂ ਦਾ ਝੜਣਾ ਘੱਟ ਕਰਨ ਵਿੱਚ ਮਦਦ ਕਰਦੇ ਹਨ ਅਤੇ ਵਾਲਾਂ ਦੀ ਕੁਦਰਤੀ ਚਮਕ ਬਣਾਈ ਰੱਖਦੇ ਹਨ। ਨਿਯਮਿਤ ਵਰਤੋਂ ਨਾਲ ਵਾਲਾਂ ਦੀ ਗ੍ਰੋਥ ਵਧਦੀ ਹੈ ਅਤੇ ਸਕੈਲਪ ਨੂੰ ਪੋਸ਼ਣ ਮਿਲਦਾ ਹੈ। ਇਸ ਨਾਲ ਦੋਮੂੰਹੇ ਵਾਲਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਵਾਲਾਂ ਦਾ ਰੁੱਖਾਪਣ ਵੀ ਦੂਰ ਹੁੰਦਾ ਹੈ, ਜਿਸ ਨਾਲ ਵਾਲ ਨਰਮ ਤੇ ਮਜ਼ਬੂਤ ਬਣਦੇ ਹਨ। EDITED BY- HARLEEN KAUR