Uncategorized

ਸਵੇਰੇ ਉੱਠਦੇ ਨਾ ਕਰੋ ਇਹ ਗਲਤੀਆਂ

ਨਹੀਂ ਤਾਂ ਹੋ ਸਕਦੇ ਹੋ ਸਮੱਸਿਆਵਾਂ ਦੇ ਸ਼ਿਕਾਰ

ਜੇਕਰ ਤੁਸੀਂ ਵਧਦੇ ਭਾਰ, ਸੁਸਤੀ ਤੇ ਦਿਨ ਭਰ ਐਨਰਜੀ ਦੀ ਕਮੀ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਦਾ ਕਾਰਨ ਤੁਹਾਡੀਆਂ ਸਵੇਰ ਦੀਆਂ ਕੁਝ ਆਦਤਾਂ ਹੋ ਸਕਦੀਆਂ ਹਨ। ਡਾਕਟਰਾਂ ਅਨੁਸਾਰ, ਸਵੇਰੇ ਉੱਠਦੇ ਹੀ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਗਲਤੀਆਂ ਮੈਟਾਬੋਲਿਜ਼ਮ ਨੂੰ ਹੌਲੀ ਕਰ ਦਿੰਦੀਆਂ ਹਨ, ਜਿਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ ਅਤੇ ਸਰੀਰ ਦਿਨ ਭਰ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ।

– ਸਵੇਰੇ ਉੱਠਦੇ ਹੀ ਪਾਣੀ ਨਾ ਪੀਣਾ ਸਭ ਤੋਂ ਵੱਡੀ ਗਲਤੀ ਮੰਨੀ ਜਾਂਦੀ ਹੈ। ਰਾਤ ਭਰ ਸਰੀਰ ਡੀਹਾਈਡ੍ਰੇਟ ਰਹਿੰਦਾ ਹੈ। ਖਾਲੀ ਪੇਟ ਇੱਕ-ਦੋ ਗਲਾਸ ਪਾਣੀ ਨਾ ਪੀਣ ਨਾਲ ਮੈਟਾਬੋਲਿਜ਼ਮ ਸੁਸਤ ਹੋ ਜਾਂਦਾ ਹੈ, ਜਿਸ ਨਾਲ ਭਾਰ ਵਧਣ ਲੱਗਦਾ ਹੈ।
– ਅੱਖ ਖੁੱਲ੍ਹਦੇ ਹੀ ਮੋਬਾਈਲ ਦੇਖਣ ਨਾਲ ਦਿਮਾਗ ‘ਤੇ ਤਣਾਅ ਵਧਦਾ ਹੈ। ਇਸ ਨਾਲ ਹਾਰਮੋਨਲ ਸੰਤੁਲਨ ਵਿਗੜਦਾ ਹੈ ਅਤੇ ਦਿਨ ਦੀ ਸ਼ੁਰੂਆਤ ਸੁਸਤੀ ਨਾਲ ਹੁੰਦੀ ਹੈ, ਜਿਸ ਦਾ ਅਸਰ ਐਨਰਜੀ ਲੈਵਲ ‘ਤੇ ਪੈਂਦਾ ਹੈ।
– ਅਲਾਰਮ ਬੰਦ ਕਰਕੇ ਵਾਰ-ਵਾਰ ਸੌਣਾ ਭਾਰ ਵਧਣ ਦਾ ਵੱਡਾ ਕਾਰਨ ਬਣ ਸਕਦਾ ਹੈ। ਇਸ ਨਾਲ ਸਰੀਰ ਦੀ ਬਾਇਓਲਾਜੀਕਲ ਕਲੌਕ (ਜੈਵਿਕ ਘੜੀ) ਗੜਬੜਾ ਜਾਂਦੀ ਹੈ ਅਤੇ ਦਿਨ ਭਰ ਆਲਸ ਬਣਿਆ ਰਹਿੰਦਾ ਹੈ।
– ਸਵੇਰ ਦਾ ਨਾਸ਼ਤਾ ਛੱਡਣਾ ਭਾਰ ਵਧਣ ਦੇ ਸਭ ਤੋਂ ਵੱਡੇ ਕਾਰਨਾਂ ‘ਚੋਂ ਇੱਕ ਹੈ। ਨਾਸ਼ਤਾ ਨਾ ਕਰਨ ਨਾਲ ਸਰੀਰ ਫੈਟ ਜਮ੍ਹਾ ਕਰਨ ਲੱਗਦਾ ਹੈ ਅਤੇ ਦਿਨ ਭਰ ਐਨਰਜੀ ਘੱਟ ਰਹਿੰਦੀ ਹੈ।
– ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਡਾਕਟਰਾਂ ਅਨੁਸਾਰ ਇਸ ਨਾਲ ਐਸਿਡਿਟੀ ਵਧਦੀ ਹੈ ਅਤੇ ਫੈਟ ਬਰਨਿੰਗ (ਚਰਬੀ ਘਟਾਉਣ) ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!