टॉप न्यूज़

ਲੁਧਿਆਣਾ ‘ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ

ਬਦਮਾਸ਼ਾਂ ਨੇ ਕੀਤੇ 5 ਰਾਊਂਡ ਫਾਇਰ

ਲੁਧਿਆਣਾ ਦੇ ਸਿਵਲ ਲਾਈਨ ਇਲਾਕੇ (ਥਾਣਾ ਹੈਬੋਵਾਲ ਦੇ ਅਧੀਨ) ਵਿੱਚ ਇੱਕ ਕਪੜਿਆਂ ਦੀ ਦੁਕਾਨ ਦੇ ਬਾਹਰ ਬਦਮਾਸ਼ਾਂ ਨੇ 4 ਤੋਂ 5 ਰਾਊਂਡ ਫਾਇਰਿੰਗ ਕੀਤੀ। ਘਟਨਾ ਦੇ ਸਮੇਂ ਦੁਕਾਨ ਬੰਦ ਸੀ, ਇਸ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਘਟਨਾ ਪਿਛਲੀ ਰਾਤ ਦੀ ਦੱਸੀ ਜਾ ਰਹੀ ਹੈ। ਅੱਜ ਸਵੇਰੇ ਦੁਕਾਨ ਦੇ ਬਾਹਰ ਗੋਲੀਆਂ ਦੇ ਖੋਲ ਮਿਲਣ ਉੱਤੇ ਇਲਾਕੇ ਦੇ ਲੋਕਾਂ ਨੂੰ ਫਾਇਰਿੰਗ ਦਾ ਪਤਾ ਲੱਗਾ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਹੈਬੋਵਾਲ ਪੁਲਿਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਹੈਬੋਵਾਲ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦਾ ਨਿਰੀਖਣ ਕੀਤਾ। ਪੁਲਿਸ ਨੇ ਗੋਲੀਆਂ ਦੇ ਖੋਲ ਹੱਥ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਫਾਇਰਿੰਗ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

ਜਾਣਕਾਰੀ ਮੁਤਾਬਕ, “ਡਸਟੀ ਲੁਕ” ਨਾਂ ਦੀ ਦੁਕਾਨ ਦੇ ਬਾਹਰ ਇਹ ਗੋਲੀਆਂ ਚਲਾਈਆਂ ਗਈਆਂ। ਸਵੇਰੇ ਜਦੋਂ ਦੁਕਾਨ ਦਾ ਮਾਲਕ ਹਿਮਾਂਸ਼ੂ ਦੁਕਾਨ ਖੋਲਣ ਆਇਆ ਤਾਂ ਉਸਨੇ ਦੁਕਾਨ ਦੇ ਬਾਹਰ ਗੋਲੀਆਂ ਦੇ ਖੋਲ ਵੇਖੇ। ਡਰੇ ਹੋਏ ਦੁਕਾਨਦਾਰ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ਮੌਕੇ ‘ਤੇ ਪੁਹੁੰਚੀ ਪੁਲਿਸ ਨੇ 4 ਗੋਲੀਆਂ ਦੇ ਖੋਲ ਬਰਾਮਦ ਕੀਤੇ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!