टॉप न्यूज़

ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ

ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ

ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਨਵੀਂ ਤਬਦੀਲੀ ਕਰ ਪ੍ਰਵਾਸੀਆਂ ਨੂੰ ਨਵਾਂ ਝਟਕਾ ਦੇ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਪੰਜਾਬੀਆਂ ਉੱਤੇ ਵੀ ਪਏਗਾ। ਹੁਣ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ ਸਾਲ 2026 ਲਈ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਹਨ।

ਕੈਨੇਡਾ ਆਏ ਦਿਨ ਵੀਜ਼ਾ ਨਿਯਮਾਂ ਨੂੰ ਸਖਤ ਕਰਦਾ ਰਿਹਾ ਹੈ ਜਿਸ ਦਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ‘ਤੇ ਭਾਰੀ ਪ੍ਰਭਾਵ ਪੈ ਰਿਹਾ ਹੈ। ਨਵੇਂ ਫਰਮਾਨ ਤਹਿਤ ਹੁਣ ਕੈਨੇਡਾ ਵਿਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਕੈਨੇਡਾ ਸਰਕਾਰ ਨੇ Parent and Grandparent Sponsorship Program ਤਹਿਤ ਬਜ਼ੁਰਗ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨ ਵਾਲੇ ਵੀਜ਼ਿਆਂ ‘ਤੇ ਰੋਕ ਲਗਾ ਦਿੱਤੀ ਹੈ।

ਇਮੀਗ੍ਰੇਸ਼ਨ ਨੀਤੀਆਂ ਵਿਚ ਲਗਾਤਾਰ ਬਦਲਾਅ ਹੋ ਰਹੇ ਹਨ। 2026 ਵਿਚ ਬਜ਼ੁਰਗਾਂ, ਦਾਦਾ-ਦਾਦੀ ਤੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਕੈਨੇਡਾ 2026 ਲਈ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਰੋਕ ਲਗਾ ਰਿਹਾ ਹੈ ਜਿਸ ਦਾ ਮਤਲਬ ਸਰਕਾਰ ਉਨ੍ਹਾਂ ਲੋਕਾਂ ਦੇ ਪਰਿਵਾਰ ਪੁਨਰ ਏਕੀਕਰਨ ਨੂੰ ਰੋਕ ਦੇਵੇਗੀ ਜੋ ਉਮੀਦ ਕਰਦੇ ਹਨ ਕਿ ਉਹ ਸਪਾਂਸਰ ਵੀਜ਼ਾ ਭੇਜ ਕੇ ਆਪਣੇ ਮਾਪੇ, ਦਾਦਾ-ਦਾਦੀ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾ ਲੈਣਗੇ।

ਪਹਿਲਾਂ ਇਸ ਸਕੀਮ ਤਹਿਤ ਸਪਾਂਸਰ ਨੂੰ 20 ਸਾਲ ਤੱਕ ਬਜ਼ੁਰਗ ਰਿਸ਼ਤੇਦਾਰ ਦੇ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਸੀ। ਨਾਲ ਹੀ ਇਹ ਭਰੋਸਾ ਵੀ ਦੇਣਾ ਪੈਂਦਾ ਸੀ ਕਿ ਬਜ਼ੁਰਗ ਰਿਸ਼ਤੇਦਾਰ ਕਿਸੇ ਵੀ ਸਰਕਾਰੀ ਸਹਾਇਤਾ ਜਾਂ ਬੈਨਿਫਿਟ ਦੀ ਮੰਗ ਨਹੀਂ ਕਰੇਗਾ।

ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਪ੍ਰਵਾਸੀ ਪਰਿਵਾਰ ਪ੍ਰਭਾਵਿਤ ਹੋਣਗੇ, ਜੋ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਆਪਣੇ ਕੋਲ ਬੁਲਾਉਣ ਦੀ ਉਡੀਕ ਕਰ ਰਹੇ ਸਨ। ਇਸ ਲਿਸਟ ਵਿੱਚ ਵੱਡੀ ਗਣਿਤੀ ਦੇ ਵਿੱਚ ਪੰਜਾਬੀ ਵੀ ਸ਼ਾਮਿਲ ਹਨ, ਜੋ ਕਿ ਆਪਣੇ ਮਾਪਿਆਂ ਨੂੰ ਕੈਨੇਡਾ ਸੱਦਣਾ ਚਾਹੁੰਦੇ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!