
ਹੁਸ਼ਿਆਰਪੁਰ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਅੱਜ ਸਵੇਰੇ ਇੱਕ ਆਈ20 ਅਤੇ ਰੋਡਵੇਜ਼ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਆਈ20 ਵਿੱਚ ਬੈਠੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ।
ਆਈ20 ਗੱਡੀ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਇਹ ਨੌਜਵਾਨ ਅੰਮ੍ਰਿਤਸਰ ਹਵਾਈ ਅੱਡੇ ਉਤੇ ਆਪਣੇ ਇੱਕ ਦੋਸਤ ਨੂੰ ਜਹਾਜ਼ੇ ਚੜ੍ਹਾਉਣ ਲਈ ਜਾ ਰਹੇ ਸਨ। ਹਾਦਸੇ ਵਿਚ ਜਿਸ ਨੌਜਵਾਨ ਨੇ ਵਿਦੇਸ਼ ਜਾਣਾ ਸੀ, ਉਸ ਨੂੰ ਛੱਡ ਕੇ ਚਾਰਾਂ ਦੀ ਮੌਤ ਹੋ ਗਈ।
EDITED BY- HARLEEN KAUR




