Uncategorized

ਪ੍ਰਦੂਸ਼ਣ ਕਾਰਨ ਜਲ ਰਹੀਆਂ ਅੱਖਾਂ, ਕਮਜ਼ੋਰ ਹੋ ਰਹੀ ਹੈ ਨਜ਼ਰ ਅਜ਼ਮਾਓ ਇਹ ਆਯੁਰਵੈਦਿਕ ਨੁਸਖੇ

ਅੱਖਾਂ ਨੂੰ ਮਿਲੇਗਾ ਫਾਇਦਾ

ਵਧਦਾ ਪ੍ਰਦੂਸ਼ਣ, ਮੋਬਾਈਲ-ਲੈਪਟਾਪ ਦੀ ਲੰਮੀ ਵਰਤੋਂ ਅਤੇ ਸਰਦੀਆਂ ਦੀ ਠੰਢੀ ਹਵਾ ਦਾ ਸਭ ਤੋਂ ਵੱਧ ਅਸਰ ਅੱਖਾਂ ‘ਤੇ ਪੈ ਰਿਹਾ ਹੈ। ਅੱਜਕੱਲ੍ਹ ਬਹੁਤੇ ਲੋਕ ਅੱਖਾਂ ਵਿੱਚ ਜਲਨ, ਪਾਣੀ ਆਉਣਾ, ਖੁਜਲੀ, ਪਲਕਾਂ ਦਾ ਚਿਪਕਣਾ ਅਤੇ ਨਜ਼ਰ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਨਾਲ ਪਰੇਸ਼ਾਨ ਹਨ। ਖ਼ਾਸ ਕਰਕੇ ਸਰਦੀਆਂ ਵਿੱਚ ਠੰਢੀ ਹਵਾ ਅੱਖਾਂ ਦੀ ਨਮੀ ਘਟਾ ਦਿੰਦੀ ਹੈ, ਜਿਸ ਨਾਲ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਅਜਿਹੇ ਵਿੱਚ ਅੱਖਾਂ ਦੀ ਸਮੇਂ-ਸਿਰ ਦੇਖਭਾਲ ਬਹੁਤ ਜ਼ਰੂਰੀ ਹੋ ਜਾਂਦੀ ਹੈ।
ਆਈ ਪਾਲਮਿੰਗ

ਆਈ ਪਾਲਮਿੰਗ ਅੱਖਾਂ ਲਈ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ ਹੈ। ਇਸ ਲਈ ਦੋਵੇਂ ਹੱਥਾਂ ਦੀਆਂ ਹਥੇਲੀਆਂ ਨੂੰ ਆਪਸ ਵਿੱਚ ਰਗੜ ਕੇ ਗਰਮ ਕਰੋ ਅਤੇ ਅੱਖਾਂ ਬੰਦ ਕਰਕੇ ਹਥੇਲੀਆਂ ਅੱਖਾਂ ‘ਤੇ ਰੱਖੋ। ਇਸ ਨਾਲ ਅੱਖਾਂ ਦੀ ਥਕਾਵਟ ਘਟਦੀ ਹੈ ਅਤੇ ਅੱਖਾਂ ਨੂੰ ਰਿਲੈਕਸ ਮਿਲਦਾ ਹੈ। ਸਕ੍ਰੀਨ ‘ਤੇ ਵੱਧ ਸਮਾਂ ਬਿਤਾਉਣ ਵਾਲਿਆਂ ਲਈ ਇਹ ਬਹੁਤ ਫਾਇਦੇਮੰਦ ਹੈ।
ਤ੍ਰਾਟਕ ਅਭਿਆਸ 

ਤ੍ਰਾਟਕ ਵਿੱਚ ਇੱਕ ਮੋਮਬੱਤੀ ਨੂੰ ਕੁਝ ਦੂਰੀ ‘ਤੇ ਰੱਖ ਕੇ ਉਸ ਦੀ ਲੌ ਨੂੰ ਬਿਨਾਂ ਪਲਕ ਝਪਕਾਏ ਦੇਖਿਆ ਜਾਂਦਾ ਹੈ।
ਇਸ ਨਾਲ ਨਜ਼ਰ ਤੇਜ਼ ਹੁੰਦੀ ਹੈ, ਅੱਖਾਂ ਦੀ ਸਫ਼ਾਈ ਹੁੰਦੀ ਹੈ ਅਤੇ ਨਮੀ ਬਣੀ ਰਹਿੰਦੀ ਹੈ।

ਗਿੱਲੇ ਕਾਟਨ ਦੇ ਪੈਡ ਜਾਂ ਗੁਲਾਬ ਜਲ

ਅੱਖਾਂ ਦੀ ਜਲਨ ਅਤੇ ਥਕਾਵਟ ਦੂਰ ਕਰਨ ਲਈ ਗਿੱਲੇ ਕਾਟਨ ਦੇ ਪੈਡ ਬਹੁਤ ਕਾਰਗਰ ਹਨ। ਕਾਟਨ ਨੂੰ ਠੰਡੇ ਪਾਣੀ ਜਾਂ ਗੁਲਾਬ ਜਲ ਵਿੱਚ ਭਿੱਜੋ ਕੇ ਕੁਝ ਸਮਾਂ ਅੱਖਾਂ ‘ਤੇ ਰੱਖੋ। ਇਸ ਨਾਲ ਸੁਜਨ ਘਟਦੀ ਹੈ ਅਤੇ ਠੰਢਕ ਮਿਲਦੀ ਹੈ। ਚਾਹੋ ਤਾਂ ਖੀਰੇ ਦੇ ਟੁਕੜੇ ਵੀ ਵਰਤੇ ਜਾ ਸਕਦੇ ਹਨ।

ਹਲਕੀ ਭਾਪ ਲੈਣਾ

ਸਰਦੀਆਂ ਵਿੱਚ ਕਈ ਲੋਕਾਂ ਦੀਆਂ ਅੱਖਾਂ ਸਵੇਰੇ ਚਿਪਕ ਜਾਂਦੀਆਂ ਹਨ। ਅਜਿਹੇ ਵਿੱਚ ਹਲਕੀ ਭਾਪ ਲੈਣੀ ਲਾਭਦਾਇਕ ਹੁੰਦੀ ਹੈ।
ਭਾਪ ਨਾਲ ਅੱਖਾਂ ਦੀ ਗੰਦਗੀ ਸਾਫ਼ ਹੁੰਦੀ ਹੈ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ।

ਠੰਡੇ ਪਾਣੀ ਨਾਲ ਅੱਖਾਂ ਧੋਣਾ

ਦਿਨ ਵਿੱਚ 2–3 ਵਾਰ ਅੱਖਾਂ ਨੂੰ ਸਾਫ਼ ਠੰਡੇ ਪਾਣੀ ਨਾਲ ਧੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਅੱਖਾਂ ਦੀ ਜਲਨ ਘਟਦੀ ਹੈ, ਗੰਦਗੀ ਨਿਕਲਦੀ ਹੈ ਅਤੇ ਅੱਖਾਂ ਫ੍ਰੈਸ਼ ਮਹਿਸੂਸ ਕਰਦੀਆਂ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!