टॉप न्यूज़

ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਦੋ ਡਾਕਟਰਾਂ ਤੋਂ ਮੰਗੀ ਰੰਗਦਾਰੀ

ਪੰਜਾਬ ਦੇ ਲੁਧਿਆਣਾ ਵਿੱਚ ਮਾਲ ਰੋਡ ‘ਤੇ ਸਥਿਤ ਅਰੋੜਾ ਨਿਊਰੋ ਹਸਪਤਾਲ ਦੀਆਂ ਦੋ ਡਾਕਟਰਾਂ ਤੋਂ 25 ਲੱਖ ਰੁਪਏ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਆਰੋਪ ਹਸਪਤਾਲ ਦੇ ਸਾਬਕਾ ਡਾਕਟਰ ‘ਤੇ ਲੱਗਿਆ ਹੈ।

ਦੋ ਡਾਕਟਰਾਂ ਦੀ ਸ਼ਿਕਾਇਤ ‘ਤੇ, ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਹੁਸ਼ਿਆਰਪੁਰ ਦੇ ਡਾਕਟਰ ਮੰਨੂ ਭਾਰਗਵ ਖ਼ਿਲਾਫ ਧਾਰਾ 308(2), 351(2) BNS ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਨੀਲਮ ਅਰੋੜਾ ਨੇ ਦੱਸਿਆ ਕਿ ਉਹ ਅਰੋੜਾ ਨਿਊਰੋ ਸੈਂਟਰ ਦੀ ਸੰਚਾਲਕ ਹਨ। ਡਾਕਟਰ ਭਾਰਗਵ, ਜੋ ਕਿ ਵ੍ਰਿੰਦਾਵਨ ਹਾਊਸ ਦੇ ਬੈਕਸਾਈਡ ਅਮਨ ਹਸਪਤਾਲ ਵਿੱਚ ਰਹਿੰਦੇ ਹਨ, ਕੁਝ ਸਮਾਂ ਪਹਿਲਾਂ ਉਹਨਾਂ ਦੇ ਹਸਪਤਾਲ ਵਿੱਚ ਕੰਮ ਕਰਦੇ ਸਨ। ਪਰ ਉਹਨਾਂ ਦੀਆਂ ਗਲਤ ਹਰਕਤਾਂ ਕਰਕੇ ਉਹਨਾਂ ਨੂੰ ਕੱਢ ਦਿੱਤਾ ਗਿਆ। ਹੁਣ ਉਹ ਡਾਕਟਰ ਨਿਹਾਰਿਕਾ ਅਰੋੜਾ ਤੋਂ 25 ਲੱਖ ਰੁਪਏ ਦੀ ਰੰਗਦਾਰੀ ਮੰਗ ਰਿਹਾ ਹੈ। ਨਾ ਦੇਣ ’ਤੇ ਹਸਪਤਾਲ ਬੰਦ ਕਰਨ ਅਤੇ ਜਾਨ ਦੇਣ ਦੀ ਧਮਕੀ ਵੀ ਦੇ ਰਿਹਾ ਹੈ।

ਡਾ. ਨੀਲਮ ਅਰੋੜਾ ਨੇ ਪੁਲਿਸ ਨੂੰ ਦੱਸਿਆ ਕਿ ਡਾ. ਭਾਰਗਵ ਨੇ ਹਸਪਤਾਲ ਬੰਦ ਕਰਨ ਅਤੇ ਉਹਨਾਂ ਦੀ ਜਾਨ ਲੈਣ ਦੀ ਧਮਕੀ ਵੀ ਦਿੱਤੀ ਹੈ। ਇਸ ਧਮਕੀ ਦੇ ਬਾਅਦ ਪੀੜਿਤ ਪੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਧਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ACP ਡਿਟੈਕਟਿਵ-2 ਨੇ ਮਾਮਲੇ ਦੀ ਜਾਂਚ ਕਰ ਮੁਲਜ਼ਮ ਖ਼ਿਲਾਫ਼ ਮੁਕਦਮਾ ਦਰਜ ਕੀਤਾ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!