
ਡਾਕਟਰਾਂ ਅਨੁਸਾਰ, ਸਾਡੇ ਪੈਰ ਸਿਹਤ ਬਾਰੇ ਬਹੁਤ ਕੁੱਝ ਦੱਸਦੇ ਹਨ। ਪੈਰਾਂ ‘ਚ ਹੋਣ ਵਾਲੀ ਸੋਜ, ਠੰਢਾਪਨ ਜਾਂ ਸੁੰਨ ਹੋਣਾ ਮਹਿਜ਼ ਥਕਾਵਟ ਨਹੀਂ, ਸਗੋਂ ਦਿਲ, ਗੁਰਦੇ, ਨਸਾਂ ਅਤੇ ਸ਼ੂਗਰ ਵਰਗੀਆਂ ਗੰਭੀਰ ਸਮੱਸਿਆਵਾਂ ਦੀ ਚਿਤਾਵਨੀ ਹੋ ਸਕਦੇ ਹਨ।
– ਜੇਕਰ ਤੁਹਾਡੇ ਪੈਰਾਂ, ਅੱਡੀਆਂ ਵਿੱਚ ਅਚਾਨਕ ਸੋਜ ਆ ਜਾਂਦੀ ਹੈ ਅਤੇ ਪੈਰ ਭਾਰੀ ਮਹਿਸੂਸ ਹੁੰਦੇ ਹਨ, ਤਾਂ ਇਹ ਖ਼ੂਨ ਦੇ ਪ੍ਰਵਾਹ ਵਿੱਚ ਰੁਕਾਵਟ ਦਾ ਸੰਕੇਤ ਹੈ।




