टॉप न्यूज़

ਪੰਜਾਬ ਦੇ ਕਈ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ

ਲੱਗੇਗਾ ਲੰਮਾ ਪਾਵਰਕੱਟ

ਪੰਜਾਬ ਦੇ ਕਈ ਇਲਾਕਿਆਂ ਵਿੱਚ ਲੰਮੇ ਸਮੇਂ ਲਈ ਬਿਜਲੀ ਕੱਟ ਰਹੇਗੀ। ਪੰਜਾਬ ਬਿਜਲੀ ਵਿਭਾਗ ਵੱਲੋਂ ਲੋੜੀਂਦੇ ਮੁਰੰਮਤ ਕਾਰਜਾਂ ਦੇ ਚਲਦੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਸ਼ਹਿਰਾਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।

ਤਰਨਤਾਰਨ — ਸਬ-ਡਿਵੀਜ਼ਨ ਸੁਰ ਸਿੰਘ ਪਾਵਰਕਾਮ ਦੇ ਐਸਡੀਓ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇਵੀ ਗੱਗੋਬੂਹਾ ਤੋਂ ਚੱਲਣ ਵਾਲੇ ਸਾਰੇ ਫੀਡਰ ਲੋੜੀਂਦੀ ਮੁਰੰਮਤ ਕਾਰਨ 23 ਜਨਵਰੀ, ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

66 ਕੇਵੀ ਸਬ-ਸਟੇਸ਼ਨ ਗ੍ਰਿਡ ਪੱਤੋਂ ਹੀਰਾ ਸਿੰਘ ਤੋਂ ਚੱਲਣ ਵਾਲੇ 11 ਕੇਵੀ ਰਾਧਾ ਕ੍ਰਿਸ਼ਨ ਅਰਬਨ ਅਤੇ 11 ਕੇਵੀ ਦਾਣਾ ਮੰਡੀ ਅਰਬਨ ਫੀਡਰਾਂ ਦੀ ਬਿਜਲੀ ਸਪਲਾਈ 24-01-2026 ਨੂੰ ਲੋੜੀਂਦੇ ਮੁਰੰਮਤ ਕਾਰਜਾਂ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਐਸਡੀਓ ਕਿਰਪਾਲ ਸਿੰਘ ਪੱਤੋਂ ਹੀਰਾ ਸਿੰਘ ਅਤੇ ਇੰਜੀਨੀਅਰ ਰਾਜੇਸ਼ ਕੁਮਾਰ ਜੇਈ ਪੱਤੋਂ ਹੀਰਾ ਸਿੰਘ ਵੱਲੋਂ ਦਿੱਤੀ ਗਈ।

ਸ਼ਹਿਰੀ ਸਬ-ਡਿਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਮੁਤਾਬਕ 23 ਜਨਵਰੀ ਨਵਾਂਸ਼ਹਿਰ ਦੇ 66 ਕੇਵੀ ਸਬ-ਸਟੇਸ਼ਨ ਤੋਂ ਚੱਲਣ ਵਾਲੇ ਬਰਨਾਲਾ ਗੇਟ ਫੀਡਰ ’ਤੇ ਲੋੜੀਂਦੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਗੁਰੂ ਅੰਗਦ ਨਗਰ, ਆਈਵੀਵਾਈ ਹਸਪਤਾਲ, ਨਿਊ ਕੋਰਟ ਕਾਮਪਲੈਕਸ, ਸ਼ਿਵਾਲਿਕ ਐਨਕਲੇਵ, ਪ੍ਰਿੰਸ ਐਨਕਲੇਵ, ਰਣਜੀਤ ਨਗਰ, ਛੋਕੜਾ ਮੋਹੱਲਾ, ਮੇਹਲਾ ਕਾਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਾਲੋਨੀ, ਬਰਨਾਲਾ ਗੇਟ ਸਮੇਤ ਇਸ ਫੀਡਰ ਨਾਲ ਜੁੜੇ ਹੋਰ ਇਲਾਕੇ ਪ੍ਰਭਾਵਿਤ ਰਹਿਣਗੇ।

ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਵੇਰੇ 10 ਵਜੇ ਤੋਂ ਪਹਿਲਾਂ ਆਪਣੇ ਲੋੜੀਂਦੇ ਕੰਮ ਨਿਪਟਾ ਲੈਣ ਅਤੇ ਬਿਜਲੀ ਸਪਲਾਈ ਲਈ ਵਕਲਪੀ ਪ੍ਰਬੰਧ ਕਰ ਲੈਣ।

ਵੈਸੇ ਵੀ ਬੀਤੀ ਰਾਤ ਤੋਂ ਹੀ ਪੰਜਾਬ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਬੱਤੀ ਗੁੱਲ ਹੈ। ਅਜਿਹੇ ਕੱਟ ਸੁਰੱਖਿਆ ਨੂੰ ਦੇਖਦੇ ਹੋਏ ਲਗਾਏ ਜਾਂਦੇ ਹਨ। ਜਦੋਂ ਮੌਸਮ ਕੁੱਝ ਸਹੀ ਹੋ ਜਾਂਦਾ ਹੈ ਤਾਂ ਬਿਜਲੀ ਮਹਿਕਮਾ ਮੁੜ ਤੋਂ ਬਿਜਲੀ ਚਾਲੂ ਕਰ ਦਿੰਦਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!