टॉप न्यूज़

Mohali ‘ਚ ਨਗਰ ਨਿਗਮ ਦਾ ਬੁਲਡੋਜ਼ਰ ਐਕਸ਼ਨ

HC ਦੇ ਹੁਕਮਾਂ 'ਤੇ ਹੋ ਰਹੀ ਕਾਰਵਾਈ

ਮੋਹਾਲੀ ਨਗਰ ਨਿਗਮ, ਪੁਲਿਸ ਅਤੇ ਗਮਾਡਾ ਨੇ ਘਰਾਂ ਦੇ ਸਾਹਮਣੇ ਗ੍ਰੀਨ ਬੈਲਟ, ਮਾਰਕਿਟ ਫੁੱਟਪਾਥ ਅਤੇ ਹੋਰ ਥਾਵਾਂ ‘ਤੇ ਕੀਤੇ ਗਏ ਕਬਜ਼ੇ ਹਟਾਉਣ ਲਈ ਬੁਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਜ਼ਮੀਨ ‘ਤੇ ਵਸਨੀਕਾਂ ਦੁਆਰਾ ਬਣਾਏ ਗਏ ਹੇਜ, ਕਿਆਰੀਆਂ ਅਤੇ ਪਾਰਕਿੰਗ ਤੱਕ ਹਟਾਈ ਜਾ ਰਹੀ ਹੈ।

ਨਿਗਮ ਨੇ ਪਹਿਲਾਂ ਇਸ ਸਬੰਧੀ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ ਅਤੇ ਹੁਣ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ‘ਤੇ ਲੋਕਾਂ ਨੂੰ ਇਨ੍ਹਾਂ ਕਬਜ਼ਿਆਂ ਨੂੰ ਹਟਾਉਣਾ ਪਵੇਗਾ।

13 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਨਗਰ ਨਿਗਮ ਦੁਆਰਾ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਕਾਰਵਾਈ ਤੋਂ ਬਾਅਦ ਨਿਗਮ ਹਾਈ ਕੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰੇਗਾ। ਨਗਰ ਨਿਗਮ ਨੇ ਲੋਕਾਂ ਅਤੇ ਕਬਜ਼ੇਦਾਰਾਂ ਨੂੰ ਆਪਣੇ ਆਪ ਹੀ ਕਬਜ਼ੇ ਤੁਰੰਤ ਹਟਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਸਬੰਧੀ ਜਨਤਕ ਨੋਟਿਸ ਵੀ ਜਾਰੀ ਕੀਤੇ ਗਏ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!