टॉप न्यूज़

ਫਰੀਦਕੋਟ ‘ਚ ਗੈਸ ਦੀ ਹੋਮ ਡਿਲੀਵਰੀ ਬੰਦ

ਏਜੰਸੀਆਂ ਦੇ ਦਫਤਰਾਂ ਤੇ ਗੋਦਾਮਾਂ 'ਚ ਲੱਗੀਆਂ ਲੰਬੀਆਂ ਕਤਾਰਾਂ

ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਕਾਰਨ ਦੇਸ਼ ਭਰ ਵਿੱਚ ਐਲਪੀਜੀ ਗੈਸ ਸਿਲੰਡਰਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਤ ਇਹ ਹਨ ਕਿ ਫਰੀਦਕੋਟ ਵਿੱਚ ਗੈਸ ਏਜੰਸੀਆਂ ਨੇ ਪੇਂਡੂ ਖੇਤਰਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਹੋਮ ਡਿਲੀਵਰੀ ਬੰਦ ਕਰ ਦਿੱਤੀ ਹੈ।

ਇਸ ਕਰਕੇ ਖਪਤਕਾਰ ਹੁਣ ਏਜੰਸੀ ਦਫ਼ਤਰਾਂ ਅਤੇ ਗੋਦਾਮਾਂ ਵਿੱਚ ਜਾ ਕੇ ਖੁਦ ਸਿਲੰਡਰ ਲੈਣ ਲਈ ਮਜਬੂਰ ਹੋ ਰਹੇ ਹਨ। ਹੋਮ ਡਿਲੀਵਰੀ ਬੰਦ ਹੋਣ ਕਾਰਨ ਬੁਕਿੰਗ ਕਰਨ ਅਤੇ ਗੋਦਾਮਾਂ ਤੋਂ ਸਿਲੰਡਰ ਲੈਣ ਲਈ ਗੈਸ ਏਜੰਸੀ ਦਫ਼ਤਰਾਂ ਵਿੱਚ ਖਪਤਕਾਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਉੱਥੇ ਹੀ ਕੋਟਕਪੂਰਾ ਸ਼ਹਿਰ ਦੀਆਂ ਵੱਖ-ਵੱਖ ਗੈਸ ਏਜੰਸੀਆਂ ਅਤੇ ਗੋਦਾਮਾਂ ‘ਤੇ ਵੀ ਵੱਡੀ ਭੀੜ ਇਕੱਠੀ ਹੋ ਰਹੀ ਹੈ। ਖਪਤਕਾਰਾਂ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਸਫਲ ਨਹੀਂ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਗੈਸ ਬੁੱਕ ਕਰਨ ਲਈ ਏਜੰਸੀ ਦਫ਼ਤਰ ਜਾਣਾ ਪੈਂਦਾ ਹੈ। ਫਿਰ ਉਹ ਡਿਲੀਵਰੀ ਸਲਿੱਪ ਪ੍ਰਾਪਤ ਕਰਦੇ ਹਨ ਅਤੇ ਗੋਦਾਮ ਤੋਂ ਸਿਲੰਡਰ ਲੈਂਦੇ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!