Uncategorized

ਸਰਦੀਆਂ ‘ਚ ਹੋ ਰਹੀ ਹੈ Vaginal Dryness, ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਤਰੀਕੇ

ਸਰਦੀਆਂ ਦਾ ਮੌਸਮ ਠੰਡ ਦੇ ਨਾਲ-ਨਾਲ ਸਰੀਰ ਵਿੱਚ ਸੁੱਕਾਪਣ ਜਾਂ ਡ੍ਰਾਈਨੈੱਸ ਵੀ ਲਿਆਉਂਦਾ ਹੈ। ਜਿਵੇਂ ਚਿਹਰਾ, ਹੱਥ-ਪੈਰ ਸੁੱਕਣ ਲੱਗ ਪੈਂਦੇ ਹਨ, ਓਸੇ ਤਰ੍ਹਾਂ ਕਈ ਔਰਤਾਂ ਨੂੰ ਇਸ ਮੌਸਮ ਵਿੱਚ ਵਜਾਈਨਾ ਦੀ ਸਕਿਨ ਵਿੱਚ ਵੀ ਖੁਜਲੀ, ਜਲਨ ਅਤੇ ਡ੍ਰਾਈਨੈੱਸ ਮਹਿਸੂਸ ਹੋਣ ਲੱਗਦੀ ਹੈ। ਇਹ ਸਮੱਸਿਆ ਸਿਰਫ਼ ਸਰੀਰਕ ਤਕਲੀਫ਼ ਹੀ ਨਹੀਂ ਬਣਦੀ, ਸਗੋਂ ਆਤਮ-ਵਿਸ਼ਵਾਸ ਅਤੇ ਨਿੱਜੀ ਜੀਵਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਹੈਲਥ ਐਕਸਪਰਟਸ ਮੁਤਾਬਕ, ਸਰਦੀਆਂ ਵਿੱਚ ਹਵਾ ਵਿੱਚ ਨਮੀ ਘੱਟ ਹੋ ਜਾਂਦੀ ਹੈ, ਜਿਸ ਨਾਲ ਸਰੀਰ ਦੀ ਕੁਦਰਤੀ ਨਮੀ ਘਟਣ ਲੱਗ ਪੈਂਦੀ ਹੈ। ਇਸ ਦੇ ਨਾਲ-ਨਾਲ ਠੰਡ ਦੇ ਮੌਸਮ ਵਿੱਚ ਲੋਕ ਪਾਣੀ ਘੱਟ ਪੀਂਦੇ ਹਨ ਅਤੇ ਮੋਟੇ, ਤੰਗ ਕੱਪੜੇ ਵਧੇਰੇ ਪਾਉਂਦੇ ਹਨ। ਇਹ ਸਾਰੀਆਂ ਗੱਲਾਂ ਮਿਲ ਕੇ ਵਜਾਈਨਾ ਦੀ ਸਕਿਨ ਨੂੰ ਸੁੱਕਾ ਅਤੇ ਸੰਵੇਦਨਸ਼ੀਲ ਬਣਾ ਦਿੰਦੀਆਂ ਹਨ।
– ਜੇ ਸਮੇਂ ਦੇ ਨਾਲ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਖੁਜਲੀ ਅਤੇ ਜਲਨ ਵਧ ਸਕਦੀ ਹੈ। ਕਈ ਵਾਰ ਤੁਰਨ-ਫਿਰਨ ਵਿੱਚ ਦਿੱਕਤ ਆਉਂਦੀ ਹੈ ਅਤੇ ਸਰੀਰਕ ਸਬੰਧ ਬਣਾਉਣ ਦੌਰਾਨ ਦਰਦ ਵੀ ਮਹਿਸੂਸ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਇੰਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
– ਸਰਦੀਆਂ ਵਿੱਚ ਵਜਾਈਨਾ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣਾ। ਭਾਵੇਂ ਪਿਆਸ ਘੱਟ ਲੱਗੇ, ਪਰ ਦਿਨ ਵਿੱਚ ਘੱਟੋ-ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਗੁਣਗੁਣਾ ਪਾਣੀ, ਸੂਪ ਅਤੇ ਤਰਲ ਪਦਾਰਥ ਵੀ ਫਾਇਦੇਮੰਦ ਰਹਿੰਦੇ ਹਨ।
– ਵਜਾਈਨਾ ਦੀ ਸਫ਼ਾਈ ਸਿਰਫ਼ ਗੁਣਗੁਣੇ ਪਾਣੀ ਨਾਲ ਕਰੋ। ਕੈਮੀਕਲ ਵਾਲੇ ਸਾਬਣ ਜਾਂ ਫ੍ਰੇਗਰੈਂਸ ਵਾਲੇ ਪ੍ਰੋਡਕਟ ਵਰਤਣ ਤੋਂ ਬਚੋ, ਕਿਉਂਕਿ ਇਹ ਸਕਿਨ ਨੂੰ ਹੋਰ ਸੁੱਕਾ ਕਰ ਸਕਦੇ ਹਨ। ਧੋਣ ਤੋਂ ਬਾਅਦ ਵਜਾਈਨਾ ਨੂੰ ਚੰਗੀ ਤਰ੍ਹਾਂ ਸੁੱਕਾ ਕਰਨਾ ਵੀ ਬਹੁਤ ਜ਼ਰੂਰੀ ਹੈ।
– ਸਰਦੀਆਂ ਵਿੱਚ ਕਾਟਨ ਅੰਡਰਵਿਅਰ ਪਾਉਣਾ ਸਭ ਤੋਂ ਵਧੀਆ ਰਹਿੰਦਾ ਹੈ, ਕਿਉਂਕਿ ਇਹ ਸਕਿਨ ਨੂੰ ਸਾਹ ਲੈਣ ਦਿੰਦਾ ਹੈ ਅਤੇ ਨਮੀ ਨੂੰ ਸੋਖ ਲੈਂਦਾ ਹੈ। ਜੇ ਬਾਹਰੀ ਹਿੱਸੇ ‘ਚ ਬਹੁਤ ਜ਼ਿਆਦਾ ਡ੍ਰਾਈਨੈੱਸ ਹੋਵੇ, ਤਾਂ ਡਾਕਟਰ ਦੀ ਸਲਾਹ ਨਾਲ ਫ੍ਰੈਗਰੈਂਸ-ਫ੍ਰੀ ਮਾਇਸ਼ਚਰਾਈਜ਼ਰ ਵਰਤਿਆ ਜਾ ਸਕਦਾ ਹੈ। ਸਰਦੀਆਂ ਵਿੱਚ ਵਜਾਈਨਾ ਦੀ ਖੁਜਲੀ ਅਤੇ ਡ੍ਰਾਈਨੈੱਸ ਆਮ ਸਮੱਸਿਆ ਹੋ ਸਕਦੀ ਹੈ, ਪਰ ਸਹੀ ਦੇਖਭਾਲ ਨਾਲ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਥੋੜ੍ਹੀ ਸਾਵਧਾਨੀ ਅਤੇ ਸਹੀ ਆਦਤਾਂ ਤੁਹਾਨੂੰ ਆਰਾਮ ਅਤੇ ਭਰੋਸਾ ਦੇ ਸਕਦੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!