Uncategorized

40 ਸਾਲ ਦੀ ਉਮਰ ਤੋਂ ਬਾਅਦ ਸਰਦੀਆਂ ‘ਚ ਕਿਉਂ ਵੱਧ ਜਾਂਦਾ ਹੈ ਪੈਰਾਂ ਦਾ ਦਰਦ?

ਇਹ ਦੇਸੀ ਫੂਡ ਦੇਣਗੇ ਦਰਦਾਂ ਤੋਂ ਰਾਹਤ

ਉਮਰ ਵਧਣ ਨਾਲ ਸਰੀਰ ਦੇ ਕਈ ਅੰਗ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੇ ਹਨ, ਪਰ ਸਭ ਤੋਂ ਪਹਿਲਾਂ ਇਸਦਾ ਅਸਰ ਮਾਸਪੇਸ਼ੀਆਂ ਅਤੇ ਹੱਡੀਆਂ ‘ਤੇ ਦਿਖਾਈ ਦਿੰਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਪੈਰਾਂ ਵਿੱਚ ਦਰਦ, ਖਿਚਾਅ ਅਤੇ ਐਂਠਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਸਰਦੀਆਂ ਵਿੱਚ ਇਹ ਪਰੇਸ਼ਾਨੀ ਹੋਰ ਵਧ ਜਾਂਦੀ ਹੈ ਕਿਉਂਕਿ ਠੰਢ ਕਾਰਨ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ਅਤੇ ਬਲੱਡ ਸਰਕੂਲੇਸ਼ਨ ਹੌਲੀ ਹੋ ਜਾਂਦੀ ਹੈ।  40 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿੱਚ Sarcopenia ਨਾਮ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਮਾਸਪੇਸ਼ੀਆਂ ਦਾ ਭਾਰ ਅਤੇ ਤਾਕਤ ਘਟਣ ਲੱਗਦੀ ਹੈ। ਨਾਲ ਹੀ ਵਿਟਾਮਿਨ D3, ਕੈਲਸ਼ੀਅਮ ਅਤੇ B12 ਦੀ ਘਾਟ ਹੱਡੀਆਂ ਅਤੇ ਨਸਾਂ ਨੂੰ ਕਮਜ਼ੋਰ ਕਰ ਦਿੰਦੀ ਹੈ। ਕੁਰਸੀ ਤੋਂ ਉੱਠਦੇ ਸਮੇਂ ਗੋਡਿਆਂ ‘ਤੇ ਜ਼ੋਰ ਪੈਣਾ, ਰਾਤ ਨੂੰ ਪਿੰਡਲੀਆਂ ਵਿੱਚ ਜਕੜਨ, ਥੋੜ੍ਹਾ ਚੱਲਣ ‘ਤੇ ਥਕਾਵਟ — ਇਹ ਸਾਰੇ ਲੱਛਣ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ।
ਸਹੀ ਖੁਰਾਕ ਨਾਲ ਕਿਸੇ ਵੀ ਉਮਰ ਵਿੱਚ ਸਰੀਰ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ। ਕੁਝ ਦੇਸੀ ਫੂਡ ਅਜਿਹੇ ਹਨ ਜੋ ਸਰਦੀਆਂ ਵਿੱਚ ਮਾਸਪੇਸ਼ੀਆਂ ਦੇ ਦਰਦ ਅਤੇ ਹੱਡੀਆਂ ਦੀ ਕਮਜ਼ੋਰੀ ਨੂੰ ਘਟਾਉਂਦੇ ਹਨ।
ਸਵੇਰ ਦੀ ਦੇਸੀ ਡ੍ਰਿੰਕ

ਖਾਲੀ ਪੇਟ ਗੁੰਗੁਨੇ ਪਾਣੀ ਵਿੱਚ ਹਲਦੀ, ਕਾਲੀ ਮਿਰਚ ਅਤੇ ਕੁੱਟਿਆ ਲਸਣ ਪੀਣ ਨਾਲ ਸੋਜ ਘਟਦੀ ਹੈ ਅਤੇ ਬਲੱਡ ਫ਼ਲੋ ਸੁਧਰਦਾ ਹੈ।
ਛੋਲੇ ਅਤੇ ਗੁੜ

ਛੋਲਿਆਂ ਦਾ ਪ੍ਰੋਟੀਨ ਮਾਸਪੇਸ਼ੀਆਂ ਦੀ ਮੁਰੰਮਤ ਕਰਦਾ ਹੈ ਅਤੇ ਗੁੜ ਬਲੱਡ ਦੀ ਸਰਕੂਲੇਸ਼ਨ ਸੁਧਾਰਦਾ ਹੈ।
ਮਖਾਣੇ

ਮਖਾਣਿਆਂ ਵਿੱਚ ਕੈਲਸ਼ੀਅਮ ਅਤੇ ਐਂਟੀ-ਇੰਫਲਾਮੇਟਰੀ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਵਿੱਚ ਰਾਹਤ ਦਿੰਦੇ ਹਨ।
ਰਾਗੀ

ਰਾਗੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ ਅਤੇ ਹੱਡੀਆਂ ਦੀ ਡੈਂਸਿਟੀ ਵਧਾਉਂਦੀ ਹੈ।
ਸਹਜਣ ਯਾਨੀ Moringa ਦੀਆਂ ਪੱਤੀਆਂ

ਇਹ ਕੁਦਰਤੀ ਪੇਨਕਿਲਰ ਵਾਂਗ ਕੰਮ ਕਰਦੀਆਂ ਹਨ ਅਤੇ ਜੋੜਾਂ ਦੀ ਸੋਜ ਘਟਾਉਂਦੀਆਂ ਹਨ।
ਅਖਰੋਟ, ਬਾਦਾਮ ਅਤੇ ਦੇਸੀ ਘਿਓ

ਇਹ ਨਸਾਂ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਮਜ਼ਬੂਤੀ ਦਿੰਦੇ ਹਨ।
ਇਸ ਡਾਈਟ ਦਾ ਕੀ ਹੋਵੇਗਾ ਨਤੀਜਾ-

40 ਸਾਲ ਦੀ ਉਮਰ ਤੋਂ ਬਾਅਦ ਪੈਰਾਂ ਦਾ ਦਰਦ ਬੁੱਢਾਪੇ ਦੀ ਮਜਬੂਰੀ ਨਹੀਂ, ਸਹੀ ਖੁਰਾਕ ਅਤੇ ਦੇਸੀ ਨੁਸਖਿਆਂ ਨਾਲ ਇਸ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!