टॉप न्यूज़

ਪੰਜਾਬ ‘ਚ ਵੱਡੀ ਵਾਰਦਾਤ

ਨਿੱਜੀ ਹਸਪਤਾਲ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ

ਜਲੰਧਰ ਦੀ ਕਾਲੀਆ ਕਲੋਨੀ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰ ਬਦਮਾਸ਼ਾਂ ਨੇ ਇੱਕ ਨੌਜਵਾਨ ‘ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸ਼ਿਵ ਨਗਰ ਦੇ ਰਹਿਣ ਵਾਲੇ ਸੌਰਭ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਹੈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿਚਾਲੇ ਭਾਜੜਾਂ ਪੈ ਗਈਆਂ, ਡਰ ਦੇ ਮਾਰੇ ਲੋਕ ਇੱਧਰ-ਉੱਧਰ ਭੱਜਣ ਲੱਗੇ।

ਦੱਸ ਦੇਈਏ ਕਿ ਪੰਜਾਬ ਵਿੱਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਘਟਨਾ ਬਲ ਹਸਪਤਾਲ ਦੇ ਬਾਹਰ ਗੋਲ਼ੀ ਚੱਲਣ ਦਾ ਸਾਹਮਣੇ ਆਇਆ ਹੈ। ਹਮਲਾਵਰ ਹਸਪਤਾਲ ਦੇ ਬਾਹਰ ਗੋਲ਼ੀ ਚਲਾ ਕੇ ਫਰਾਰ ਹੋ ਗਏ। ਉਥੇ ਹੀ ਇਸ ਘਟਨਾ ਵਿਚ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਸੌਰਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸ਼ਿਵ ਨਗਰ, ਸੋਢਲ ਰੋਡ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਜ਼ਖ਼ਮੀ ਨੌਜਵਾਨ ਦੇ ਦੋਸਤ ਵੱਲੋਂ ਦਿੱਤੀ ਗਈ। ਇਸ ਦੌਰਾਨ ਜੀਵਨ ਨੇ ਦੱਸਿਆ ਕਿ ਸੌਰਵ ਬੀਤੀ ਦੇਰ ਰਾਤ ਬਲ ਹਸਪਤਾਲ ਕਾਲੀਆ ਕਾਲੋਨੀ ਦੇ ਰਹਿਣ ਵਾਲੇ ਲੱਕੀ ਪਕੌੜਿਆਂ ਵਾਲੇ ਦੀ ਸਿਹਤ ਬਾਰੇ ਪੁੱਛਣ ਗਿਆ ਸੀ। ਜਦੋਂ ਉਹ ਉਸ ਦੀ ਸਿਹਤ ਬਾਰੇ ਪੁੱਛਣ ਤੋਂ ਬਾਅਦ ਹਸਪਤਾਲ ਤੋਂ ਬਾਹਰ ਆਇਆ ਤਾਂ ਤਿੰਨ ਨੌਜਵਾਨਾਂ ਨੇ ਸੌਰਵ ਨੂੰ ਹਸਪਤਾਲ ਦੇ ਬਾਹਰ ਘੇਰ ਲਿਆ ਅਤੇ ਉਸ ਨੂੰ ਗੋਲ਼ੀ ਮਾਰ ਦਿੱਤੀ।

ਗੋਲ਼ੀ ਚੱਲਣ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਦੋਸਤ ਨੇ ਦੱਸਿਆ ਕਿ ਸੌਰਵ ਦੇ ਪੇਟ ਵਿੱਚ ਗੋਲ਼ੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੱਕ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਮਾਮਲੇ ਬਾਰੇ ਚੁੱਪੀ ਬਣਾਈ ਰੱਖੀ ਹੈ। ਇਸ ਦੌਰਾਨ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਹਸਪਤਾਲ ਦੇ ਬਾਹਰ ਵਾਪਰੀ ਗੋਲ਼ੀ ਚੱਲਣ ਦੀ ਘਟਨਾ ਨੇ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!