टॉप न्यूज़
16 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੁਹਾਲੀ ਜ਼ਿਲ੍ਹੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਤੋਂ ਬਾਅਦ ਇਕ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਲੱਗੀਆਂ। ਸਵੇਰੇ ਸ਼ੁਰੂ ਹੋਈ ਇਹ ਕੜੀ ਦੁਪਹਿਰ ਤੱਕ ਵਧਦੀ ਗਈ ਅਤੇ ਗਿਣਤੀ 4-5 ਸਕੂਲਾਂ ਤੋਂ ਚੜ੍ਹ ਕੇ 16 ਤੱਕ ਪਹੁੰਚ ਗਈ। ਇਨ੍ਹਾਂ ਵਿੱਚ ਖਰੜ ਅਤੇ ਜੀਰਕਪੁਰ ਖੇਤਰ ਦੇ ਸਕੂਲ ਵੀ ਸ਼ਾਮਲ ਹਨ।
ਧਮਕੀ ਮਿਲਣ ਨਾਲ ਹੀ ਸਕੂਲ ਪ੍ਰਬੰਧਨਾਂ ਵੱਲੋਂ ਤੁਰੰਤ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ ਅਤੇ ਕੈਂਪਸ ਖਾਲੀ ਕਰਵਾ ਦਿੱਤੇ ਗਏ। ਮੌਕੇ ‘ਤੇ ਪੁਲਿਸ, ਬੰਬ ਸਕਵਾਡ ਅਤੇ ਡਾਗ ਸਕਵਾਡ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਨੇ ਸਕੂਲਾਂ ਦੇ ਹਰੇਕ ਕੋਨੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।
EDITED BY- HARLEEN KAUR




