देश

ਕਿਸਾਨਾਂ ਲਈ ਅਹਿਮ ਖ਼ਬਰ

22ਵੀਂ ਕਿਸ਼ਤ ਤੋਂ ਪਹਿਲਾਂ ਇਹ 2 ਕੰਮ ਜ਼ਰੂਰੀ ਨਹੀਂ ਤਾਂ ਰੁਕ ਜਾਵੇਗਾ ਪੈਸਾ

ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (PM-Kisan) ਤਹਿਤ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਹੁਣ ਇਸ ਯੋਜਨਾ ਦੀ 22ਵੀਂ ਕਿਸ਼ਤ ਜਾਰੀ ਹੋਣ ਦੀ ਤਿਆਰੀ ਹੈ, ਪਰ ਇਸ ਤੋਂ ਪਹਿਲਾਂ ਜੇ ਕਿਸਾਨਾਂ ਨੇ ਕੁਝ ਜ਼ਰੂਰੀ ਫਾਰਮੈਲਟੀ ਪੂਰੀਆਂ ਨਾ ਕੀਤੀਆਂ, ਤਾਂ ਉਨ੍ਹਾਂ ਨੂੰ ਇਸ ਕਿਸ਼ਤ ਦਾ ਲਾਭ ਨਹੀਂ ਮਿਲ ਸਕੇਗਾ।

PM-Kisan ਯੋਜਨਾ ਦੀਆਂ ਕਿਸ਼ਤਾਂ ਆਮ ਤੌਰ ’ਤੇ ਹਰ ਚਾਰ ਮਹੀਨੇ ਦੇ ਅੰਤਰਾਲ ’ਤੇ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਪੈਟਰਨ ਨੂੰ ਦੇਖਦੇ ਹੋਏ ਫ਼ਰਵਰੀ ਮਹੀਨੇ ਵਿੱਚ 22ਵੀਂ ਕਿਸ਼ਤ ਜਾਰੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸਰਕਾਰ ਵੱਲੋਂ ਹਜੇ ਤੱਕ ਇਸ ਦੀ ਅਧਿਕਾਰਕ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ।

1. ਈ-ਕੇਵਾਈਸੀ ਕਰਵਾਉਣਾ ਲਾਜ਼ਮੀ

PM ਕਿਸਾਨ ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਈਸੀ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਦਾ ਮਕਸਦ ਫ਼ਰਜ਼ੀਵਾਡੇ ਨੂੰ ਰੋਕਣਾ ਅਤੇ ਅਸਲੀ ਲਾਭਪਾਤਰੀਆਂ ਦੀ ਪਛਾਣ ਕਰਨਾ ਹੈ। ਜਿਹੜੇ ਕਿਸਾਨ ਹਾਲੇ ਤੱਕ ਆਪਣੀ ਈ-ਕੇਵਾਈਸੀ ਨਹੀਂ ਕਰਵਾ ਸਕੇ, ਉਨ੍ਹਾਂ ਦੀ ਕਿਸ਼ਤ ਅਟਕ ਸਕਦੀ ਹੈ।

2. Land Verification ਵੀ ਲਾਜ਼ਮੀ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕਿਸ਼ਤ ਪ੍ਰਾਪਤ ਕਰਨ ਲਈ ਵਾਹੀਯੋਗ ਜ਼ਮੀਨ ਦੀ ਪੁਸ਼ਟੀ ਵੀ ਲਾਜ਼ਮੀ ਹੈ। ਇਸ ਵਿੱਚ ਇਹ ਜਾਂਚ ਕੀਤੀ ਜਾਂਦੀ ਹੈ ਕਿ ਕਿਸਾਨ ਦੇ ਨਾਮ ‘ਤੇ ਵਾਹੀਯੋਗ ਜ਼ਮੀਨ ਹੈ ਜਾਂ ਨਹੀਂ। ਜ਼ਮੀਨ ਦੀ ਪੜਤਾਲ ਲਈ ਕਿਸਾਨ ਆਪਣੇ ਬਲਾਕ ਦਫ਼ਤਰ, ਸਬੰਧਤ ਲੇਖਾਕਾਰ ਜਾਂ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।

ਜੇਕਰ ਤੁਸੀਂ PM ਕਿਸਾਨ ਯੋਜਨਾ ਦੇ ਲਾਭਪਾਤਰੀ ਹੋ ਅਤੇ 22ਵੀਂ ਕਿਸ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਜਲਦੀ ਤੋਂ ਜਲਦੀ ਆਪਣੀ ਈ-ਕੇਵਾਈਸੀ ਪੂਰੀ ਕਰੋ ਅਤੇ ਭੂ-ਸੱਤਿਆਪਨ ਦੀ ਸਥਿਤੀ ਦੀ ਜਾਂਚ ਕਰ ਲਵੋ। ਨਹੀਂ ਤਾਂ ਆਉਣ ਵਾਲੀ ਕਿਸ਼ਤ ਦਾ ਪੈਸਾ ਤੁਹਾਡੇ ਖਾਤੇ ਵਿੱਚ ਆਉਣ ਤੋਂ ਰੁਕ ਸਕਦਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!