टॉप न्यूज़

ਲੁਧਿਆਣਾ ‘ਚ ਦਿਲ ਦਹਿਲਾਉਣ ਵਾਲੀ ਘਟਨਾ

ਕੁੱਤੇ ਦੇ ਮੂੰਹ 'ਚ ਮਿਲਿਆ ਮ੍ਰਿਤਕ ਨਵਜਾਤ ਬੱਚਾ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕੁੱਤਾ ਨਵਜਾਤ ਬੱਚੇ ਨੂੰ ਮੂੰਹ ਵਿੱਚ ਦਬਾ ਕੇ ਲੈ ਜਾ ਰਿਹਾ ਸੀ। ਅਚਾਨਕ ਸੜਕ ‘ਤੇ ਚਾਹ ਪੀਂਦੇ ਇਕ ਵਿਅਕਤੀ ਨੇ ਉਸਨੂੰ ਦੇਖਿਆ ਤੇ ਸ਼ੋਰ ਮਚਾ ਦਿੱਤਾ। ਕੁੱਤੇ ਦੇ ਜਬੜੇ ਤੋਂ ਨਵਜਾਤ ਬੱਚੇ ਨੂੰ ਬਚਾਇਆ ਗਿਆ, ਪਰ ਉਹ ਮਰਾ ਹੋਇਆ ਸੀ ਇਲਾਕੇ ਦੇ ਸੀਸੀਟੀਵੀ ਫੁੱਟੇਜ ਹੁਣ ਪੁਲਿਸ ਖੰਗਾਲ ਰਹੀ ਹੈ।

ਦਰਸ਼ਨ ਸਿੰਘ ਦੇ ਮੁਤਾਬਕ, ਕੁੱਤੇ ਦੇ ਕੋਲ ਜਾ ਕੇ ਉਸਨੇ ਡੰਡੇ ਨਾਲ ਨਵਜਾਤ ਬੱਚੇ ਨੂੰ ਛੁੜਾਇਆ, ਪਰ ਬੱਚਾ ਮਰਾ ਹੋਇਆ ਸੀ। ਸ਼ੱਕ ਹੈ ਕਿ ਕਿਸੇ ਅਗਿਆਤ ਔਰਤ ਨੇ ਆਪਣੇ ਪਾਪ ਨੂੰ ਛੁਪਾਉਣ ਲਈ ਨਵਜਾਤ ਬੱਚੇ ਨੂੰ ਸੁੱਟ ਦਿੱਤਾ ਸੀ। ਇਸ ਘਟਨਾ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਗਿਆਤ ਔਰਤ ਦੀ ਤਲਾਸ਼ ਜਾਰੀ ਹੈ। ਇਸ ਮਾਮਲੇ ਵਿੱਚ ਪੁਲਿਸ ਵੱਖ-ਵੱਖ ਹਸਪਤਾਲਾਂ ਵਿੱਚ ਵੀ ਰਿਕਾਰਡ ਚੈੱਕ ਕਰਵਾ ਰਹੀ ਹੈ। ਇਲਾਕੇ ਵਿੱਚ ਜਿਨ੍ਹਾਂ ਗਰਭਵਤੀ ਔਰਤਾਂ ਦੀ ਡਿਲਿਵਰੀ ਹੋਈ ਹੈ, ਉਹਨਾਂ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!