टॉप न्यूज़

ਇਸ ਪਿੰਡ ਦਾ ਕੋਈ ਮੁੰਡਾ-ਕੁੜੀ ਆਪਸ ‘ਚ ਕਰਵਾਉਂਦਾ ਮੈਰਿਜ ਤਾਂ ਕੱਢੇ ਜਾਣਗੇ ਬਾਹਰ

ਸਹੂਲਤਾਂ 'ਤੇ ਲੱਗੀ ਰੋਕ

ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਧਾਰੀਵਾਲ ਵਿੱਚ ਇੱਕ ਪੰਚਾਇਤ ਨੇ ਲਵ ਮੈਰਿਜ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਪੰਚਾਇਤ ਨੇ ਪ੍ਰਸਤਾਵ ਪਾਸ ਕੀਤਾ। ਸਾਰਵਜਨਿਕ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਜੇ ਪਿੰਡ ਦਾ ਕੋਈ ਮੁੰਡਾ-ਕੁੜੀ ਆਪਸ ਵਿੱਚ ਵਿਆਹ ਕਰਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਮੁੰਡੇ ਅਤੇ ਕੁੜੀ ਦੇ ਪਰਿਵਾਰ ਦਾ ਸੋਸ਼ਲ ਬਾਇਕਾਟ ਕੀਤਾ ਜਾਵੇਗਾ। ਵਿਆਹ ਕਰਵਾਉਣ ਵਾਲਿਆਂ ਦੀਆਂ ਪੰਚਾਇਤੀ ਅਤੇ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ। ਕਿਸੇ ਵੀ ਡੌਕੂਮੈਂਟ ’ਤੇ ਸਾਈਨ ਨਹੀਂ ਕੀਤਾ ਜਾਵੇਗਾ। ਕੱਲ੍ਹ ਨੂੰ ਕੋਈ ਮੁਸ਼ਕਿਲ ਆਉਣ ‘ਤੇ ਪਿੰਡ ਦਾ ਕੋਈ ਵੀ ਵਿਅਕਤੀ ਥਾਣੇ ਜਾਂ ਕੋਰਟ ਵਿੱਚ ਗਵਾਹੀ ਨਹੀਂ ਦੇਵੇਗਾ।

ਪੰਚਾਂ ਨੇ ਦੱਸਿਆ ਕਿ ਇਹ ਫੈਸਲਾ ਉਸ ਵੇਲੇ ਲਿਆ ਗਿਆ, ਜਦ ਹਾਲ ਹੀ ਵਿੱਚ 5 ਤੋਂ 6 ਵਿਆਹ ਇਨ੍ਹਾਂ ਦੇਖੇ ਗਏ, ਜਿਨ੍ਹਾਂ ਵਿੱਚ ਪਿੰਡ ਦਾ ਹੀ ਮੁੰਡਾ ਅਤੇ ਪਿੰਡ ਦੀ ਹੀ ਕੁੜੀ ਸੀ। ਅਜਿਹੇ ਮਾਮਲਿਆਂ ਵਿੱਚ ਇੱਕੋ ਗਲੀ ਵਿੱਚ ਜਾਂ ਕਈ ਵਾਰੀ ਆਹਮਣੇ- ਸਾਹਮਣੇ ਹੀ ਪੇਕੇ-ਸਹੁਰੇ ਹੋ ਜਾਂਦਾ ਹੈ। ਪਿੰਡ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਕੁੜੀ ਉਹਨਾਂ ਦੀ ਧੀ ਹੈ ਜਾਂ ਬਹੁ।

ਰਿਸ਼ਤਿਆਂ ਵਿੱਚ ਅਜਿਹੇ ਵਿਆਹਾਂ ਦੇ ਕਾਰਨ ਤਣਾਅ ਅਤੇ ਖਟਾਸ ਵੀ ਆਉਂਦੀ ਹੈ। ਕਈ ਮਾਮਲਿਆਂ ਵਿੱਚ ਪਰਿਵਾਰਾਂ ਵਿੱਚ ਝਗੜੇ ਵਧ ਗਏ ਹਨ। ਇਸ ਲਈ ਪੰਚਾਇਤ ਨੇ ਪਿੰਡ ਦੇ ਅੰਦਰ ਕਿਸੇ ਵੀ ਤਰੀਕੇ ਨਾਲ ਵਿਆਹ ’ਤੇ ਪਾਬੰਦੀ ਲਗਾ ਦਿੱਤੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!