
ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਲੱਤਾਂ ‘ਚ ਦਰਦ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ। ਚਾਹੇ ਨੌਜਵਾਨ ਹੋਣ ਜਾਂ ਬਜ਼ੁਰਗ, ਬਹੁਤ ਸਾਰੇ ਲੋਕ ਰਾਤ ਨੂੰ ਸੌਂਦੇ ਸਮੇਂ ਲੱਤਾਂ ‘ਚ ਖਿੱਚ ਜਾਂ ਤੇਜ਼ ਦਰਦ ਦੀ ਸ਼ਿਕਾਇਤ ਕਰਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਜੂਝ ਰਹੇ ਹੋ, ਤਾਂ ਕੁਝ ਸੌਖੇ ਘਰੇਲੂ ਉਪਾਅ ਤੁਹਾਨੂੰ ਦਵਾਈਆਂ ਤੋਂ ਬਿਨਾਂ ਹੀ ਵੱਡੀ ਰਾਹਤ ਦੇ ਸਕਦੇ ਹਨ।




