Uncategorized

ਰੋਜ਼ਾਨਾ ਕਿੰਨੇ ਕਿਲੋਮੀਟਰ ਤੁਰਨਾ ਸਹੀ ਹੈ?

ਜ਼ਿਆਦਾ ਤੁਰਨ ਨਾਲ ਕੀ ਹੋ ਸਕਦੇ ਹਨ ਨੁਕਸਾਨ

ਤੁਰਨਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਕਸਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ, ਸਗੋਂ ਵਜ਼ਨ ਕੰਟਰੋਲ ਕਰਨ, ਮੂਡ ਨੂੰ ਬਿਹਤਰ ਬਣਾਉਣ ਅਤੇ ਸਰੀਰ ਨੂੰ ਸਰਗਰਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਅਕਸਰ ਲੋਕਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ ਇੱਕ ਦਿਨ ਵਿੱਚ ਕਿੰਨਾ ਤੁਰਨਾ ਸਹੀ ਹੈ ਅਤੇ ਕੀ ਲੋੜ ਤੋਂ ਵੱਧ ਤੁਰਨਾ ਨੁਕਸਾਨਦਾਇਕ ਵੀ ਹੋ ਸਕਦਾ ਹੈ?
ਹਰ ਵਿਅਕਤੀ ਲਈ ਤੁਰਨ ਦੀ ਆਦਰਸ਼ ਦੂਰੀ ਵੱਖ-ਵੱਖ ਹੋ ਸਕਦੀ ਹੈ। ਇਹ ਉਸ ਦੀ ਫਿਟਨੈੱਸ, ਉਮਰ, ਸਿਹਤ ਦੀ ਸਥਿਤੀ ਅਤੇ ਤੁਰਨ ਦੀ ਗਤੀ ‘ਤੇ ਨਿਰਭਰ ਕਰਦੀ ਹੈ। ਜੋ ਵਿਅਕਤੀ ਨਿਯਮਿਤ ਕਸਰਤ ਕਰਦਾ ਹੈ, ਉਹ ਨਵੇਂ ਵਿਅਕਤੀ ਦੇ ਮੁਕਾਬਲੇ ਵੱਧ ਦੂਰੀ ਆਸਾਨੀ ਨਾਲ ਤੈਅ ਕਰ ਸਕਦਾ ਹੈ।
ਕਿੰਨਾ ਤੁਰਨਾ ਮੰਨਿਆ ਜਾਂਦਾ ਹੈ ਸਹੀ?
ਮਾਹਿਰ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦਰਮਿਆਨੀ ਤੀਬਰਤਾ ਵਾਲੀ ਸਰੀਰਕ ਗਤੀਵਿਧੀ ਕਰਨ ਦੀ ਸਲਾਹ ਦਿੰਦੇ ਹਨ। ਇਸਦਾ ਮਤਲਬ ਹੈ ਕਿ ਤੁਸੀਂ ਹਫ਼ਤੇ ਵਿੱਚ ਛੇ ਦਿਨ ਕਰੀਬ 25 ਮਿੰਟ ਤੇਜ਼ ਚਾਲ ਨਾਲ ਤੁਰ ਸਕਦੇ ਹੋ। ਆਮ ਤੌਰ ‘ਤੇ ਇਹ ਦੂਰੀ 2 ਤੋਂ 3 ਕਿਲੋਮੀਟਰ ਦੇ ਕਰੀਬ ਹੋ ਸਕਦੀ ਹੈ, ਹਾਲਾਂਕਿ ਇਹ ਵਿਅਕਤੀ ਦੀ ਗਤੀ ‘ਤੇ ਨਿਰਭਰ ਕਰਦੀ ਹੈ।
ਕਦੋਂ ਵੱਧ ਸਕਦਾ ਹੈ ਖ਼ਤਰਾ?
ਜ਼ਿਆਦਾ ਤੁਰਨਾ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ। ਜੇ ਸਰੀਰ ਨੂੰ ਪੂਰਾ ਆਰਾਮ ਨਾ ਮਿਲੇ ਅਤੇ ਲਗਾਤਾਰ ਲੋੜ ਤੋਂ ਵੱਧ ਵਾਕ ਕੀਤੀ ਜਾਵੇ ਤਾਂ ਓਵਰਟ੍ਰੇਨਿੰਗ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਅਜਿਹੇ ਵਿੱਚ ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਤੁਰਨ ਤੋਂ ਬਾਅਦ ਲੰਬੇ ਸਮੇਂ ਤੱਕ ਮਾਸਪੇਸ਼ੀਆਂ ਵਿੱਚ ਦਰਦ ਰਹੇ, ਸਰੀਰ ਭਾਰੀ ਮਹਿਸੂਸ ਹੋਵੇ, ਲਗਾਤਾਰ ਥਕਾਵਟ ਰਹੇ ਜਾਂ ਪਹਿਲਾਂ ਨਾਲੋਂ ਤੁਹਾਡੀ ਕਾਰਗੁਜ਼ਾਰੀ ਘੱਟ ਹੋ ਜਾਵੇ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਲੋੜ ਤੋਂ ਵੱਧ ਤੁਰ ਰਹੇ ਹੋ।
ਇਸ ਤੋਂ ਇਲਾਵਾ ਵਾਰ-ਵਾਰ ਮੋਚ ਆਉਣਾ ਜਾਂ ਸੱਟ ਲੱਗਣਾ , ਤੁਰਨ ਦੀ ਇੱਛਾ ਘੱਟ ਹੋਣਾ ,ਚਿੜਚਿੜਾਪਣ ਵਧਣਾ ,ਭੁੱਖ ਘੱਟ ਲੱਗਣਾ ,ਵਾਰ-ਵਾਰ ਜ਼ੁਕਾਮ ਜਾਂ ਹੋਰ ਇਨਫੈਕਸ਼ਨ ਹੋਣਾ ਵੀ ਓਵਰਐਕਸਰਸ਼ਨ (ਜ਼ਿਆਦਾ ਮਿਹਨਤ) ਦੇ ਸੰਕੇਤ ਮੰਨੇ ਜਾਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਨਿਸ਼ਚਿਤ ਅੰਕੜੇ ਦੇ ਪਿੱਛੇ ਭੱਜਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਮਰੱਥਾ ਅਨੁਸਾਰ ਸਰਗਰਮ ਰਹੋ। ਜੇ ਤੁਸੀਂ ਵਾਕਿੰਗ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਹੌਲੀ-ਹੌਲੀ ਦੂਰੀ ਅਤੇ ਸਮਾਂ ਵਧਾਓ। ਜਦਕਿ ਫਿਟ ਲੋਕ ਆਪਣੀ ਸਮਰੱਥਾ ਮੁਤਾਬਕ ਗਤੀ, ਦੂਰੀ ਜਾਂ ਵਾਕ ਦੀ ਗਿਣਤੀ ਵਧਾ ਸਕਦੇ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!