
ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਗੋਲੀਆਂ ਮਾਰ ਕਤਲ ਕੀਤੇ ‘ਆਪ’ ਆਗੂ ਲੱਕੀ ਓਬਰਾਏ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਐਕਟਿਵਾ ਅਤੇ ਕ੍ਰੇਟਾ ਕਾਰ ‘ਚ ਸਵਾਰ ਸ਼ੂਟਰ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿ ਲੱਕੀ ਦਾ ਨੌਕਰ ਸ਼ਿੰਗਰੀ ਕ੍ਰੇਟਾ ਕਾਰ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਲੱਕੀ ਦਾ ਨੌਕਰ ਸ਼ਿੰਗਰੀ ਨੇ ਰੇਕੀ ਕੀਤੀ ਸੀ ਅਤੇ ਮੁਲਜ਼ਮਾਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ। ਸ਼ਿੰਗਰੀ ਦੀ ਨਸ਼ੇ ਦਾ ਸੇਵਨ ਕਰਨ ਨੂੰ ਲੈ ਕੇ ਲੱਕੀ ਨੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਰੰਜਿਸ਼ ਕਾਰਨ ਸ਼ਿੰਗਰੀ ਨੇ ਦੋਸ਼ੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਪੁਲਿਸ ਨੇ ਐਕਟਿਵਾ ਦੀ ਪਛਾਣ ਕਰ ਲਈ ਹੈ। ਜਦੋਂ ਪੁਲਸ ਨੇ ਐਕਟਿਵਾ ‘ਤੇ ਅਪਰਾਧ ਕਰਨ ਆਏ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਐਕਟਿਵਾ ਸ਼ਿੰਗਰੀ ਦੀ ਸੀ।
EDITED BY- HARLEEN KAUR




