टॉप न्यूज़
ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਉੱਡਦੇ Plane ਦੇ ਇੰਜਣ ‘ਚ ਆਈ ਖ਼ਰਾਬੀ

ਹਵਾਈ ਯਾਤਰੀਆਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਜਹਾਜ਼ ਤਕਨੀਕੀ ਖਰਾਬੀ ਕਾਰਨ ਹਵਾਈ ਅੱਡੇ ਦੀ ਜਗ੍ਹਾ ਸ਼ਹਿਰ ਦੀ ਇੱਕ ਬੇਹੱਦ ਬਿਜ਼ੀ ਸੜਕ ‘ਤੇ ਕ੍ਰੈਸ਼ ਲੈਂਡ ਕਰਨਾ ਪਿਆ। ਦੱਸ ਦੇਈਏ ਕਿ ਇਹ ਖਬਰ ਅਮਰੀਕਾ ਦੇ ਜਾਰਜੀਆ ਸੂਬੇ ਤੋਂ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਸੜਕ ‘ਤੇ ਲੋਕ ਰੋਜ਼ਾਨਾ ਵਾਂਗ ਆਪਣੀਆਂ ਕਾਰਾਂ ਵਿੱਚ ਜਾ ਰਹੇ ਸਨ, ਤਾਂ ਅਚਾਨਕ ਅਸਮਾਨ ਤੋਂ ਇੱਕ ਜਹਾਜ਼ ਉਨ੍ਹਾਂ ਦੇ ਬਿਲਕੁਲ ਉੱਪਰ ਆ ਗਿਆ, ਜਿਸ ਨੇ ਸਿੱਧਾ ਸੜਕ ਦੇ ਵਿਚਕਾਰ ਲੈਂਡਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਦੇ ਇੰਜਣ ਵਿੱਚ ਖ਼ਰਾਬੀ ਆ ਗਈ ਸੀ। ਪਾਇਲਟ ਕੋਲ ਰਨਵੇਅ ਤੱਕ ਪਹੁੰਚਣ ਦਾ ਸਮਾਂ ਨਹੀਂ ਸੀ, ਜਿਸ ਕਾਰਨ ਉਸ ਨੇ ਸੜਕ ‘ਤੇ ਹੀ ਜਹਾਜ਼ ਉਤਾਰਨ ਦਾ ਜੋਖਮ ਭਰਿਆ ਫੈਸਲਾ ਲਿਆ।
EDITED BY- HARLEEN KAUR




