टॉप न्यूज़
ਚੰਡੀਗੜ੍ਹ ‘ਚ ਸਟੇਟ ਲੈਵਲ ਮਹਿਲਾ ਹਾਕੀ ਖਿਡਾਰਨ ਦਾ ਕਤਲ
ਭੂਆ ਦੇ ਮੁੰਡੇ ਨੇ ਭਿਆਨਕ ਵਾਰਦਾਤ ਨੂੰ ਦਿੱਤਾ ਅੰਜਾਮ

ਚੰਡੀਗੜ੍ਹ ਦੇ ਸੈਕਟਰ 38 ਵਿੱਚ ਇੱਕ ਰਾਜ ਪੱਧਰੀ ਮਹਿਲਾ ਹਾਕੀ ਖਿਡਾਰਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਜੱਦੀ ਜਾਇਦਾਦ ਦੇ ਝਗੜੇ ਕਾਰਨ ਹੋਇਆ ਹੈ। ਭੂਆ ਦੇ ਮੁੰਡੇ ਨੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਇਸ ਅਪਰਾਧ ਨੂੰ ਅੰਜਾਮ ਦਿੱਤਾ।
ਸੂਚਨਾ ਮਿਲਣ ‘ਤੇ ਸੈਕਟਰ 39 ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਭੂਆ ਦੇ ਮੁੰਡੇ ਅਤੇ ਪਰਿਵਾਰ ਦੇ ਛੇ ਹੋਰ ਮੈਂਬਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਫਰਾਰ ਹਨ। ਪੁਲਿਸ ਉਨ੍ਹਾਂ ਨੂੰ ਲੱਭਣ ਲਈ ਛਾਪੇਮਾਰੀ ਕਰ ਰਹੀ ਹੈ।
EDITED BY- HARLEEN KAUR




