टॉप न्यूज़

ਪੰਜਾਬ ‘ਚ ਵੱਡੀ ਵਾਰਦਾਤ

ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਪੰਜਾਬ ਦੇ ਰਾਜਪੁਰਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਲੋਕਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿਰਾਜਪੁਰਾ ਦੀ ਭਾਰਤ ਕਾਲੋਨੀ ਵਾਸੀ ਇਕ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਦਸ਼ਰਤ ਕਾਲੋਨੀ ਪੁਰਾਣਾ ਰਾਜਪੁਰਾ ਨੇ ਸਿਟੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਕਿ ਉਸ ਦਾ ਪਿਤਾ ਦਰਸ਼ਨ ਸਿੰਘ ਐਕਸੀਡੈਂਟ ਹੋਣ ਕਾਰਨ ਦਿਮਾਗੀ ਤੌਰ ’ਤੇ ਬਿਮਾਰ ਰਹਿੰਦਾ ਹੈ। ਉਸ ਦੀ ਮਾਤਾ ਕ੍ਰਿਸ਼ਨਾ ਦੇਵੀ ਅਤੇ ਮੁੱਦਈ ਆਪਣੇ ਪਿਤਾ ਦੀ ਸੇਵਾ ਸੰਭਾਲ ਕਰਦੇ ਹਨ। ਉਸ ਦਾ ਭਰਾ  ਸਰਬਜੀਤ ਸਿੰਘ ਅਕਸਰ ਉਸ ਦੇ ਮਾਤਾ-ਪਿਤਾ ਨੂੰ ਘਰ ਅਤੇ ਜ਼ਮੀਨ ਵੇਚਣ ਲਈ ਕਹਿੰਦਾ ਹੁੰਦਾ ਹੈ।

ਦੱਸ ਦੇਈਏ ਕਿ 15 ਮਾਰਚ ਨੂੰ ਵੀ ਉਹ ਜ਼ਮੀਨ-ਜਾਇਦਾਦ ਵੇਚਣ ਲਈ ਝਗੜਾ ਕਰਨ ਲੱਗਾ ਅਤੇ ਤਾਂ ਗੁੱਸੇ ’ਚ ਆ ਕੇ ਉਸ ਨੇ ਆਪਣੀ ਮਾਂ ਕ੍ਰਿਸ਼ਨਾ ਦੇਵੀ ਦਾ ਸਿਰ ਕੰਧ ’ਚ ਮਾਰਿਆ, ਜਿਸ ਕਾਰਨ ਉਸ ਦੇ ਸਿਰ ’ਚੋਂ ਖੂਨ ਨਿਕਲਣ ਲੱਗ ਪਿਆ। ਮੁੱਦਈ ਆਪਣੀ ਮਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਮਿਤ੍ਰਕਾ ਕ੍ਰਿਸ਼ਨਾ ਦੇਵੀ ਦੇ ਛੋਟੇ ਪੁੱਤਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਵੱਡੇ ਪੁੱਤਰ ਸਰਬਜੀਤ ਸਿੰਘ ਖਿਲਾਫ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧੀ ਮੁਕੱਦਮੇ ਦੇ ਇਜਾਜ਼ਤ ਅਧਿਕਾਰੀ ਫੋਕਲ ਪੁਆਇੰਟ ਚੌਕੀ ਇੰਚਾਰਜ ਬਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!