देश

ਪਤਨੀ ਦੀ ਹੱਤਿਆ ਤੋਂ ਬਾਅਦ ਉਸਦੀ ਲਾਸ਼ ਕੋਲ ਬੈਠਾ ਰਿਹਾ ਪਤੀ

ਖ਼ੁਦਕੁਸ਼ੀ ਕਰਨ ਦੀ ਨਹੀਂ ਪਈ ਹਿੰਮਤ

ਹਰਿਆਣਾ ਦੇ ਕੈਥਲ ‘ਚ ਆਪਣੀ ਪਤਨੀ ਸ਼ਾਲੂ ਦੀ ਹੱਤਿਆ ਕਰਨ ਤੋਂ ਬਾਅਦ ਆਰੋਪੀ ਪਤੀ ਅਰੁਣ ਖ਼ੁਦ ਵੀ ਖੁਦਕੁਸ਼ੀ ਕਰਨ ਵਾਲਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਇਹ ਹੈਰਾਨ ਕਰਨ ਵਾਲਾ ਤੱਥ ਦੱਸਿਆ। ਉਸਨੇ ਕਿਹਾ ਕਿ ਉਸਨੇ ਪਹਿਲਾਂ ਹੀ ਇੱਕ ਸੁਸਾਈਡ ਨੋਟ ਲਿਖਿਆ ਸੀ। ਹਾਲਾਂਕਿ, ਜਦੋਂ ਉਸਨੇ ਆਪਣੀ ਪਤਨੀ ਦਾ ਗਲਾ ਘੁੱਟਿਆ ਤਾਂ ਖ਼ੂਬ ਤੜਫ਼ੀ ਸੀ।

ਉਸ ਨੇ ਬਚਣ ਲਈ ਬਹੁਤ ਹੱਥ ਪੈਰ ਮਾਰੇ ਪਰ ਉਸਨੇ ਓਦੋਂ ਤੱਕ ਗਲਾ ਦੱਬੀ ਰੱਖਿਆ ,ਜਦੋਂ ਤੱਕ ਉਸਦੇ ਸਾਹ ਨਹੀਂ ਰੁਕੇ। ਉਸ ਤੋਂ ਬਾਅਦ ਉਹ ਖ਼ੁਦ ਵੀ ਆਪਣੀ ਜਾਨ ਦੇਣਾ ਚਾਹੁੰਦਾ ਸੀ ਪਰ ਹਿੰਮਤ ਨਹੀਂ ਜੁਟਾ ਸਕਿਆ। ਉਹ ਸਾਰੀ ਰਾਤ ਲਾਸ਼ ਦੇ ਕੋਲ ਬੈਠਾ ਰਿਹਾ, ਜਦੋਂ ਕਿ ਉਸਦੇ ਦੋਵੇਂ ਬੱਚੇ ਬੈਡ ‘ਤੇ ਸੌਂ ਰਹੇ ਸਨ।

ਅਗਲੀ ਸਵੇਰ 11 ਵਜੇ ਤੱਕ ਜਦੋਂ ਆਰੋਪੀ ਦੀ ਹਿੰਮਤ ਜਵਾਬ ਦੇ ਗਈ ਅਤੇ ਹੋਰ ਕੁੱਝ ਨਹੀਂ ਸੂਝਿਆ ਤਾਂ ਉਸਨੇ ਸਾਹਮਣੇ ਘਰ ‘ਚ ਪੋਚਾ ਲਗਾ ਰਹੀ ਆਪਣੀ ਭਰਜਾਈ ਦਾਮਿਨੀ ਨੂੰ ਦੱਸਿਆ ਕਿ “ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ। ਫਿਰ ਉਹ ਘਰੋਂ ਭੱਜ ਗਿਆ ਅਤੇ ਸ਼ਹਿਰ ਵਿੱਚ ਘੁੰਮਦਾ ਰਿਹਾ।

ਪੁਲਿਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਰੋਪੀ ਗਹਿਣੇ ਚੋਰੀ ਕਰਨ ਦੇ ਮਾਮਲੇ ‘ਚ ਜੇਲ੍ਹ ਗਿਆ ਸੀ ਅਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ। ਹੁਣ ਉਹ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ ‘ਚ ਫ਼ਿਰ ਜੇਲ੍ਹ ਪਹੁੰਚ ਗਿਆ ਹੈ। ਇਸ ਦੌਰਾਨ ਉਸਦੀ ਪਤਨੀ ਦਾ ਅੰਤਿਮ ਸਸਕਾਰ ਬਠਿੰਡਾ ਵਿੱਚ ਉਸਦੇ ਪੇਕੇ ਘਰ ਕੀਤਾ ਗਿਆ।

 ਸਿਟੀ ਪੁਲਿਸ ਸਟੇਸ਼ਨ ਦੀ ਐਸਐਚਓ ਗੀਤਾ ਨੇ ਦੱਸਿਆ ਕਿ ਸੁਸਾਈਡ ਨੋਟ ਵਿੱਚ ਆਰੋਪੀ ਅਰੁਣ ਨੇ ਲਿਖਿਆ ਹੈ ਕਿ ਉਹ ਆਪਣੀ ਪਤਨੀ ਸ਼ਾਲੂ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸਦੇ ਮਾਪਿਆਂ ਦੇ ਘਰ ਅਕਸਰ ਆਉਣਾ-ਜਾਣਾ ਉਸਨੂੰ ਪਰੇਸ਼ਾਨ ਕਰਦਾ ਸੀ। ਇਸ ਤੋਂ ਨਿਰਾਸ਼ ਹੋ ਕੇ ਉਹ ਪਹਿਲਾਂ ਆਪਣੀ ਪਤਨੀ ਨੂੰ ਮਾਰ ਦੇਵੇਗਾ ਅਤੇ ਫਿਰ ਖੁਦਕੁਸ਼ੀ ਕਰ ਲਵੇਗਾ। ਸੁਸਾਈਡ ਨੋਟ ਵਿੱਚ ਆਰੋਪੀ ਨੇ ਆਪਣੇ ਆਪ ਨੂੰ ਦੋਵਾਂ ਦੀ ਮੌਤ ਦਾ ਕਾਰਨ ਦੱਸਿਆ ਪਰ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਖੁਦਕੁਸ਼ੀ ਨਹੀਂ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected !!