टॉप न्यूज़

ਕਾਂਗਰਸ ਨੂੰ ਵੱਡਾ ਝਟਕਾ

ਮੁੱਖ ਦਫ਼ਤਰ ਖਾਲੀ ਕਰਨ ਦਾ ਨੋਟਿਸ

ਸਰਕਾਰ ਨੇ ਮੁੱਖ ਵਿਰੋਧੀ ਪਾਰਟੀ, ਕਾਂਗਰਸ ਨੂੰ ਉਸਦਾ ਇਤਿਹਾਸਕ 24, ਅਕਬਰ ਰੋਡ ਸਥਿਤ ਦਫ਼ਤਰ ਸ਼ਨੀਵਾਰ ਤੱਕ ਖਾਲੀ ਕਰਨ ਲਈ ਕਿਹਾ ਹੈ। ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਰਾਜਨੀਤਿਕ ਮੁੱਦਾ ਬਣ ਸਕਦਾ ਹੈ। ਕਾਂਗਰਸ ਇਸ ਸਮੇਂ ਇਸ ਮਾਮਲੇ ਵਿੱਚ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਦੱਸ ਦੇਈਏ ਕਿ ਇਸ ਕਦਮ ਤੋਂ ਬਾਅਦ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਦੇ ਨਾਲ ਹੀ ਯੂਥ ਕਾਂਗਰਸ ਦੇ ਦਫ਼ਤਰ ‘5 ਰਾਏਸੀਨਾ ਰੋਡ’ ਨੂੰ ਵੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਨੂੰ ਆਉਣ ਵਾਲੀ 28 ਮਾਰਚ ਤੱਕ ਇਸ ਇਤਿਹਾਸਕ ਬੰਗਲੇ ਨੂੰ ਖਾਲੀ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 48 ਸਾਲਾਂ ਤੋਂ 24 ਅਕਬਰ ਰੋਡ ਵਾਲਾ ਬੰਗਲਾ ਕਾਂਗਰਸ ਦਾ ਰਾਸ਼ਟਰੀ ਮੁੱਖ ਦਫ਼ਤਰ ਰਿਹਾ ਹੈ ਅਤੇ ਪਾਰਟੀ ਦੀਆਂ ਤਮਾਮ ਵੱਡੀਆਂ ਗਤੀਵਿਧੀਆਂ ਇੱਥੋਂ ਹੀ ਚਲਦੀਆਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ, ਕਾਂਗਰਸ ਦੇ ਨਵੇਂ ਅਧਿਕਾਰਤ ਮੁੱਖ ਦਫ਼ਤਰ ‘ਇੰਦਰਾ ਭਵਨ’ ਦਾ ਉਦਘਾਟਨ ਬੀਤੇ ਸਾਲ ਹੀ ਹੋ ਚੁੱਕਾ ਹੈ।

ਨਿਯਮਾਂ ਅਨੁਸਾਰ, ਨਵਾਂ ਦਫ਼ਤਰ ਸ਼ਿਫਟ ਹੋਣ ਤੋਂ ਬਾਅਦ ਪੁਰਾਣਾ ਸਰਕਾਰੀ ਬੰਗਲਾ ਖਾਲੀ ਕਰਨਾ ਹੁੰਦਾ ਹੈ, ਪਰ ਕਾਂਗਰਸ ਵੱਲੋਂ ਅਜੇ ਵੀ 24 ਅਕਬਰ ਰੋਡ ‘ਤੇ ਪਾਰਟੀ ਦੀਆਂ ਸਰਗਰਮੀਆਂ ਜਾਰੀ ਸਨ। ਇਸੇ ਦੇ ਚਲਦਿਆਂ ਹੁਣ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਇਸ ਅਚਾਨਕ ਮਿਲੇ ਨੋਟਿਸ ਤੋਂ ਬਾਅਦ ਕਾਂਗਰਸ ਖੇਮੇ ਵਿੱਚ ਹਲਚਲ ਤੇਜ਼ ਹੋ ਗਈ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਵਿਰੁੱਧ ਰਾਹਤ ਪਾਉਣ ਲਈ ਕਾਂਗਰਸ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ਦੇ ਕਾਨੂੰਨੀ ਮਾਹਿਰਾਂ ਦੀ ਟੀਮ ਇਸ ਨੋਟਿਸ ਦਾ ਅਧਿਐਨ ਕਰ ਰਹੀ ਹੈ ਤਾਂ ਜੋ 28 ਮਾਰਚ ਦੀ ਡੈੱਡਲਾਈਨ ਤੋਂ ਪਹਿਲਾਂ ਕੋਈ ਰਸਤਾ ਕੱਢਿਆ ਜਾ ਸਕੇ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!