टॉप न्यूज़
ਸੜਕ ਹਾਦਸੇ ‘ਚ 73 ਸਾਲਾ ਬਜ਼ੁਰਗ ਦੀ ਹੋਈ ਮੌਤ

ਹੁਸ਼ਿਆਰਪੁਰ – ਜਲੰਧਰ ਰੋਡ ‘ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਇਕ 73 ਸਾਲਾ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਹੀ ਮੁਹੱਲਾ ਕੀਰਤੀ ਨਗਰ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਵਕਤ ਵਾਪਰਦਾ ਹੈ ਜਦੋਂ ਰੇਸ਼ਮ ਸਿੰਘ ਘਰੋਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਰਾਧਾ ਸਵਾਮੀ ਘਰ ਲਈ ਰਵਾਨਾ ਹੁੰਦੇ ਹਨ ਤੇ ਜਦੋਂ ਚੱਕ ਗੁਜਰਾਂ ਨਜ਼ਦੀਕ ਪਹੁੰਚਦੇ ਹਨ ਤਾਂ ਇਕ ਦੋਆਬਾ ਰੋਡਵੇਜ਼ ਦੀ ਬੱਸ ਜੋ ਕਿ ਕਾਫੀ ਜਿ਼ਆਦਾ ਤੇਜ਼ ਰਫਤਾਰ ਹੁੰਦੀ ਹੈ ਤੇ ਰੇਸ਼ਮ ਸਿੰਘ ਨੂੰ ਐਕਟਿਵਾ ਸਮੇਤ ਕਾਫੀ ਮੀਟਰ ਤੱਕ ਘਸੀਟਦੀ ਹੋਈ ਲੈ ਜਾਂਦੀ ਹੈ। ਜਿਸ ਕਾਰਨ ਰੇਸ਼ਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਗੁੱਸੇ ‘ਚ ਆਏ ਪਰਿਵਾਰ ਵੱਲੋਂ ਹੁਸਿ਼ਆਰਪੁਰ ਜਲੰਧਰ ਰੋਡ ਨੂੰ ਜਾਮ ਕਰ ਦਿੱਤਾ।
EDITED BY- HARLEEN KAUR




